ਘੁੰਮ ਕੇ ਵਾਪਸ ਆ ਰਹੇ 4 ਦੋਸਤਾਂ ਦੀ ਗੱਡੀ ਦਾ ਹੋਇਆ ਭਿਆਨਕ ਐਕਸੀਡੈਂਟ, 2 ਦੀ ਮੌਤ

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਨੈਨੀਤਾਲ ਤੋਂ ਵਾਪਸ ਆ ਰਹੀ ਕਾਰ ਵਿੱਚ ਸਵਾਰ ਚਾਰ ਦੋਸਤਾਂ ਨੂੰ ਕੰਟੇਨਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਕਾਰ ਲੌਕ ਹੋ ਜਾਣ ਕਾਰਨ ਕਾਰ ‘ਚ ਸਵਾਰ ਚਾਰੇ ਦੋਸਤ ਕਾਫੀ ਦੇਰ ਤੱਕ ਤੜਫਦੇ ਰਹੇ। ਇਸ ਹਾਦਸੇ ਵਿੱਚ ਦੋ ਲੜਕੀਆਂ ਦੀ ਮੌਤ ਹੋ ਗਈ, ਜਦਕਿ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਹਨ। ਪੁਲਿਸ ਨੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਹੈ।ਪੁਲਿਸ ਮੁਤਾਬਕ ਚਾਰੇ ਦੋਸਤ ਨੈਨੀਤਾਲ ਤੋਂ ਘੁੰਮ ਕੇ ਘਰ ਪਰਤ ਰਹੇ ਸਨ। ਉਨ੍ਹਾਂ ਦੀ ਕਾਰ ਮੂਢਾਪਾਂਡੇ ਥਾਣਾ ਖੇਤਰ ‘ਚ ਸੀਮਿੰਟ ਦੀਆਂ ਪਾਈਪਾਂ ਨਾਲ ਭਰੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ‘ਚ ਸਿਮਰਨ (18 ਸਾਲ) ਅਤੇ ਸ਼ਿਵਾਨੀ (25 ਸਾਲ) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਰਾਹੁਲ ਅਤੇ ਸੰਜੂ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ।

Total Views: 4 ,
Real Estate