ਪੱਤਰਕਾਰ ਅਤੇ ਸਮਾਜਿਕ ਖੇਤਰ ਦੀਆ ਜਥੇਬੰਦੀਆਂ ਵੱਲੋਂ 3 ਮਾਰਚ ਨੂੰ ਵੱਡੇ ਰੋਸ਼ ਮੁਜ਼ਾਹਰੇ ਦਾ ਐਲਾਨ
ਬਠਿੰਡਾ : 28 ਫਰਵਰੀ ( Pno Media Group ) ‘ਆਪ’ ਸਰਕਾਰ ਦੇ ਇਤਿਹਾਸ ਵਿੱਚ ਅੱਜ ਪਹਿਲਾ ਮੌਕਾ ਸੀ ਕਿ ਜਿਸ ਵਿਅਕਤੀ ਖਿਲਾਫ਼ ਮਾਮਲਾ ਦਰਜ ਹੋਇਆ ਹੋਵੇ ਉਹ ਆਪਣੇ ਸਾਥੀਆਂ ਸਮੇਤ ਸ਼ਹਿਰ ਵਿੱਚ ਮੁਜ਼ਾਹਰਾ ਕਰਦਾ ਹੋਇਆ ਐਸਐਸਪੀ ਦਫ਼ਤਰ ਤੱਕ ਜਾਵੇ ਅਤੇ ਪੁਲਿਸ ਉਸਨੂੰ ਗ੍ਰਿਫ਼ਤਾਰ ਵੀ ਨਾ ਕਰੇ । ਇਸਦਾ ਅਹਿਮ ਕਾਰਨ ਸੀ ਕਿ ਲੋਕ ਪੱਖੀ ਧਿਰਾਂ , ਮੀਡੀਆ ਕਰਮੀ ਅਤੇ ਇਨਸਾਫ਼ ਪਸੰਦ ਲੋਕਾਂ ਦਾ ਉਸ ਵਿਅਕਤੀ ਨੂੰ ਭਰਵਾਂ ਸਾਥ । ਇਹ ਮੰਜਰ ਉਦੋਂ ਬਣਿਆ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਖਿਲਾਫ਼ ਰਾਮਪੁਰਾ ਫੁਲ ਤੋਂ ਵਿਧਾਇਕ ਬਲਕਾਰ ਸਿੱਧੂ ਦੇ ਪੀਏ ਰੇਸ਼ਮ ਸਿੰਘ ਵੱਲੋਂ ਦਰਜ ਕਰਵਾਏ ਝੂਠੇ ਮੁਕੱਦਮੇ ਨੂੰ ਰੱਦ ਕਰਵਾਉਣ ਖਾਤਰ ਐਕਸ਼ਨ ਉਲੀਕਣ ਲਈ ਅੱਜ ਸਥਾਨਕ ਟੀਚਰਜ ਹੋਮ ਵਿੱਚ ਮੀਟਿੰਗ ਰੱਖੀ ਗਈ । ਜਿਸ ਦੌਰਾਨ ਕਿਸਾਨ ਆਗੂ ਮਨਜੀਤ ਧਨੇਰ ਨੇ ਕਿਹਾ , ‘ ਮਨਿੰਦਰਜੀਤ ਸਿੰਘ ਸਿੱਧੂ ਨੂੰ ਇੱਥੇ ਸਟੇਜ ਤੇ ਲਿਆਂਦਾ ਜਾਵੇ , ਜਿਸ ਵਿੱਚ ਹਿੰਮਤ ਹੋਈ ਉਸ ਨੂੰ ਗ੍ਰਿਫ਼ਤਾਰ ਕਰ ਲਵੇ ।’
ਫਿਰ ਸੀਨੀਅਰ ਪੱਤਰਕਾਰ ਬਖ਼ਤੌਰ ਢਿੱਲੋਂ ਵੱਲੋਂ ਕੀਤੇ ਐਲਾਨ ਮੁਤਾਬਿਕ ਟੀਚਰਜ ਹੋਮ ਤੋਂ ਮਿੰਨੀ ਸਕੱਤਰੇਤ ਤੱਕ ਰੋਸ ਮਾਰਚ ਕੱਢਿਆ ਗਿਆ ਜਿਸ ਵਿੱਚ ਖੁਦ ਮਨਿੰਦਰਜੀਤ ਸਿੰਘ ਸਿੱਧੂ ਵੀ ਸ਼ਾਮਿਲ ਸੀ ।
ਪੱਤਰਕਾਰ ਭਾਈਚਾਰਾ , ਵੱਖ ਵੱਖ ਸਮਾਜਿਕ ਜਥੇਬੰਦੀਆ ਅਤੇ ਇਨਸਾਫ਼ ਪਸੰਦ ਧਿਰਾਂ ਦੇ ਨੁੰਮਾਇੰਦਿਆਂ ਦੀ ਸਮੂਹਿਕ ਮੀਟਿੰਗ ਵਿੱਚ ਸਾਰਿਆਂ ਨੇ ਇੱਕਮਤ ਹੋ ਕੇ ਮਨਿੰਦਰਜੀਤ ਸਿੰਘ ਸਿੱਧੂ ਖਿਲਾਫ਼ ਵਿਧਾਇਕ ਦੇ ਪੀਏ ਵੱਲੋਂ ਦਰਜ ਕਰਵਾਏ ਝੂਠੇ ਮੁਕੱਦਮੇ ਨੂੰ ਰੱਦ ਕਰਵਾਉਣ ਅਤੇ ਬਲਕਾਰ ਸਿੱਧੂ ਖਿਲਾਫ਼ ਮੁਕੱਦਮਾ ਕਰਵਾਉਣ ਤੇ ਸਹਿਮਤੀ ਬਣੀ । ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ 3 ਮਾਰਚ ਨੂੰ 11 ਵਜੇ ਤੋਂ ਬਾਅਦ ਦੁਪਹਿਰ 2 ਵਜੇ ਬਠਿੰਡਾ ਦੇ ਮਿੰਨੀ ਸਕੱਤਰੇਤ ਵਿੱਚ ਭਰਵਾਂ ਰੋਸ ਪ੍ਰਦਰਸ਼ਨ ਕਰਕੇ ਸੱਤਾ ਦੇ ਨਸ਼ੇ ‘ਚ ਸਰਕਾਰ ਅਤੇ ਪ੍ਰਸਾ਼ਸਨ ਦੇ ਕੰਨਾਂ ਤੱਕ ਲੋਕ ਰੋਹ ਦੀ ਆਵਾਜ਼ ਪਹੁੰਚਾਈ ਜਾਵੇ।
ਵਿਧਾਇਕ ਬਲਕਾਰ ਸਿੱਧੂ ਦੇ ਪੀਏ ਵੱਲੋਂ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਖਿਲਾਫ਼ ਦਰਜ ਮਾਮਲਾ ਰੱਦ ਕਰਵਾਊਣ ਲਈ ਵੱਡੀ ਲਾਮਬੰਦੀ
Total Views: 36 ,
Real Estate