ਦਿੱਲੀ ਹਵਾਈ ਅੱਡੇ ’ਤੇ ਘਰੇਲੂ ਹਵਾਈ ਕਿਰਾਏ ’ਚ ਵਾਧਾ

ਦਿੱਲੀ ਹਵਾਈ ਅੱਡੇ ’ਤੇ ਪ੍ਰਸਤਾਵਿਤ ਫੀਸ ਵਾਧੇ ਕਾਰਨ ਮੁਸਾਫ਼ਰਾਂ ਲਈ ਘਰੇਲੂ ਹਵਾਈ ਕਿਰਾਏ ’ਚ 1.5 ਤੋਂ 2 ਫੀ ਸਦੀ ਦਾ ਵਾਧਾ ਹੋਵੇਗਾ।ਹਵਾਈ ਅੱਡੇ ਦਾ ਪ੍ਰਬੰਧਨ ਕਰਨ ਵਾਲੀ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡੀ.ਆਈ.ਏ.ਐੱਲ.) ਨੇ ਇਕਨਾਮੀ ਅਤੇ ਬਿਜ਼ਨਸ ਕਲਾਸ ਦੇ ਮੁਸਾਫ਼ਰਾਂ ਦੇ ਨਾਲ-ਨਾਲ ਬਹੁਤ ਭੀੜ ਅਤੇ ਘੱਟ ਭੀੜ ਦੇ ਸਮੇਂ ਦੌਰਾਨ ਵੱਖ-ਵੱਖ ਪ੍ਰਯੋਗਕਰਤਾ ਚਾਰਜ ਵਸੂਲਣ ਦਾ ਪ੍ਰਸਤਾਵ ਦਿਤਾ ਹੈ। ਹਵਾਈ ਅੱਡਾ ਸਾਲਾਨਾ ਲਗਭਗ 109 ਮਿਲੀਅਨ ਮੁਸਾਫ਼ਰਾਂ ਨੂੰ ਸੰਭਾਲਦਾ ਹੈ।

Total Views: 241 ,
Real Estate