ਨਿਊਯਾਰਕ ਜਾ ਰਹੀ ਫ਼ਲਾਈਟ ‘ਚ ਲੱਗੀ ਅੱਗ, ਬਾਲ-ਬਾਲ ਬਚੇ ਯਾਤਰੀ

ਅਮਰੀਕਾ ਤੋਂ ਇਕ ਵਾਰ ਫਿਰ ਜਹਾਜ਼ ਹਾਦਸੇ ਦੀ ਖ਼ਬਰ ਆਈ ਹੈ। ਹਿਊਸਟਨ ਤੋਂ ਨਿਊਯਾਰਕ ਜਾ ਰਹੀ ਯੂਨਾਈਟਿਡ ਏਅਰਲਾਈਨਜ਼ ਦੀ ਉਡਾਣ ਨੂੰ ਐਤਵਾਰ ਨੂੰ ਉਡਾਣ ਭਰਨ ਤੋਂ ਕੁਝ ਦੇਰ ਪਹਿਲਾਂ ਇੰਜਣ ਵਿੱਚ ਅੱਗ ਲੱਗਣ ਤੋਂ ਬਾਅਦ ਖ਼ਾਲੀ ਕਰ ਲਿਆ ਗਿਆ।ਫ਼ਲਾਈਟ 1382 ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 8:30 ਵਜੇ ਲਾਗਾਰਡੀਆ ਹਵਾਈ ਅੱਡੇ ਲਈ ਜਾਰਜ ਬੁਸ਼ ਇੰਟਰਕੌਂਟੀਨੈਂਟਲ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀ ਸੀ ਕਿ, ਚਾਲਕ ਦਲ ਨੂੰ ਇੰਜਣ ਦਾ ਸਿਗਨਲ ਮਿਲਿਆ ਅਤੇ ਰਨਵੇ ‘ਤੇ ਟੇਕਆਫ਼ ਨੂੰ ਰੋਕ ਦਿੱਤਾ ਗਿਆ। ਏਅਰਲਾਈਨ ਨੇ ਇੱਕ ਬਿਆਨ ਜਾਰੀ ਕਰਕੇ ਹਾਦਸੇ ਦੀ ਜਾਣਕਾਰੀ ਦਿੱਤੀ ਹੈ।ਫੈਡਰਲ ਏਵੀਏਸ਼ਨ ਅਥਾਰਟੀ ਨੇ ਕਿਹਾ ਕਿ ਇੰਜਣ ‘ਚ ਖ਼ਰਾਬੀ ਸੀ, ਜਿਸ ਕਾਰਨ ਟੇਕਆਫ਼ ਨੂੰ ਰੋਕ ਦਿੱਤਾ ਗਿਆ। ਯਾਤਰੀਆਂ ਨੂੰ ਰਨਵੇ ‘ਤੇ ਉਤਾਰ ਕੇ ਬੱਸ ਰਾਹੀਂ ਟਰਮੀਨਲ ‘ਤੇ ਲਿਜਾਇਆ ਗਿਆ।

Total Views: 4 ,
Real Estate