ਜਗਜੀਤ ਸਿੰਘ ਡੱਲੇਵਾਲ ਵੱਲੋਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ ’ਤੇ ਚੱਲ ਰਿਹਾ ਮਰਨ ਵਰਤ ਅੱਜ (ਮੰਗਲਵਾਰ) 64ਵੇਂ ਦਿਨ ਵਿੱਚ ਦਾਖਲ ਹੋ ਗਿਆ। ਇਸ ਦੇ ਨਾਲ ਹੀ ਅੱਜ ਜਗਜੀਤ ਸਿੰਘ ਡੱਲੇਵਾਲ ਨੇ ਖਨੌਰੀ ਸਰਹੱਦ ਤੋਂ ਲੋਕਾਂ ਨੂੰ ਸੰਦੇਸ਼ ਦਿੱਤਾ। ਉਨ੍ਹਾਂ ਲੋਕਾਂ ਨੂੰ 12 ਫਰਵਰੀ ਨੂੰ ਖਨੌਰੀ ਬਾਰਡਰ ਵਿਖੇ ਹੋਣ ਵਾਲੀ ਮਹਾਪੰਚਾਇਤ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਤੁਹਾਡੇ ਆਉਣਾ ਨਾਲ ਮੈਨੂੰ ਊਰਜਾ ਮਿਲਦੀ ਹੈ।ਡੱਲੇਵਾਲ ਨੇ ਆਪਣੇ 8 ਮਿੰਟ ਦੇ ਸੰਦੇਸ਼ ਵਿੱਚ ਕਿਹਾ ਕਿ ਦੇਸ਼ ਵਿਚ ਇਹ ਭਾਵਨਾ ਪੈਦਾ ਹੋ ਰਹੀ ਹੈ ਕਿ ਦੇਸ਼ ਨੂੰ MSP ਗਾਰੰਟੀ ਕਾਨੂੰਨ ਮਿਲਣਾ ਚਾਹੀਦਾ ਹੈ। ਜਦੋਂ ਪਿਛਲਾ ਅੰਦੋਲਨ ਮੁਲਤਵੀ ਕੀਤਾ ਗਿਆ ਤਾਂ ਦੂਜੇ ਰਾਜਾਂ ਨੇ ਸ਼ਿਕਾਇਤ ਕੀਤੀ ਕਿ ਪੰਜਾਬ ਦੇ ਲੋਕ ਅੰਦੋਲਨ ਨੂੰ ਚੁਰਾਹੇ ‘ਤੇ ਛੱਡ ਰਹੇ ਹਨ। ਅਸੀਂ ਚਾਹੁੰਦੇ ਸੀ ਕਿ ਪੰਜਾਬ ‘ਤੇ ਅਜਿਹਾ ਦੋਸ਼ ਨਾ ਲਾਇਆ ਜਾਵੇ। ਪੂਰੇ ਦੇਸ਼ ਨੂੰ MSP ਦੀ ਗਾਰੰਟੀ ਚਾਹੀਦੀ ਹੈ। ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਪੰਜਾਬ ਨੂੰ ਵੀ MSP ਦੀ ਗਾਰੰਟੀ ਚਾਹੀਦੀ ਹੈ। ਇਸ ਲਈ ਮੈਂ ਜੋ ਕੁਝ ਕਰ ਸਕਦਾ ਸੀ, ਉਹ ਕੀਤਾ। ਹਾਲਾਂਕਿ, ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਇਹ ਮੈਂ ਖੁਦ ਨਹੀਂ ਕੀਤਾ, ਸਗੋਂ ਪਰਮਾਤਮਾ ਨੇ ਕਰਵਾਇਆ ਹੈ। ਜੋ ਕਰਦਾ ਹੈ ਉਹ ਵਾਹਿਗੁਰੂ ਹੈ। ਮੈਂ ਇਸ ਲਈ ਪੂਰੇ ਦੇਸ਼ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।ਸਰਕਾਰ ਵੱਲੋਂ 18 ਦੀ ਰਾਤ ਨੂੰ ਦਿੱਤਾ ਗਿਆ ਪੱਤਰ ਕਿ 14 ਫਰਵਰੀ ਨੂੰ ਤੁਹਾਡੇ ਨਾਲ ਸਰਕਾਰ ਮੀਟਿੰਗ ਕਰੇਗੀ। ਉਸ ਸਮੇਂ ਸਾਰੇ ਦੋਸਤਾਂ ਅਤੇ ਦੋਵਾਂ ਮੰਚਾਂ ਨੇ ਕਿਹਾ ਕਿ ਤੁਸੀਂ ਡਾਕਟਰੀ ਸਹਾਇਤਾ ਲਓ। ਮੈਂ ਡਾਕਟਰੀ ਸਹਾਇਤਾ ਲਈ ਹੈ। ਪਰ ਮੇਰਾ ਮਰਨ ਵਰਤ ਜਾਰੀ ਹੈ ਅਤੇ ਇਹ ਉਦੋਂ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਮੰਗਾਂ ਪੂਰੀਆਂ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਜੇ ਰੱਬ ਨੇ ਚਾਹਿਆ ‘ਤਾਂ ਮੈਂ 14 ਫਰਵਰੀ ਨੂੰ ਮੀਟਿੰਗ ਵਿੱਚ ਸ਼ਾਮਿਲ ਹੋਵਾਂਗਾ।
ਡੱਲੇਵਾਲ ਦੇ ਮਰਨ ਵਰਤ ਦਾ ਅੱਜ 64ਵਾਂ ਦਿਨ, ਲੋਕਾਂ ਨੂੰ ਕੀਤੀ ਅਪੀਲ
Total Views: 2 ,
Real Estate