ਟਰੰਪ 20 ਜਨਵਰੀ ਨੂੰ ਵਾਸ਼ਿੰਗਟਨ (ਡੀ.ਸੀ.) ਵਿਚ ਆਯੋਜਿਤ ਇਕ ਸਮਾਰੋਹ ਵਿਚ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਵੀ ਅਮਰੀਕਾ ‘ਚ ਉਨ੍ਹਾਂ ਦੀ ‘ਡਿਨਰ ਰਾਜਨੀਤੀ’ ਦੀ ਚਰਚਾ ਸ਼ੁਰੂ ਹੋ ਚੁੱਕੀ ਹੈ। ਉਸ ਨਾਲ ਪ੍ਰਾਈਵੇਟ ਡਿਨਰ ਲਈ ਲੋਕਾਂ ਨੂੰ ਭਾਰੀ ਰਕਮਾਂ ਅਦਾ ਕਰਨੀਆਂ ਪੈਂਦੀਆਂ ਹਨ। ਇਸ ਨੂੰ ਅਮਰੀਕਾ ‘ਚ ‘ਫੰਡਰੇਜ਼ਿੰਗ ਡਿਨਰ’ ਦਾ ਨਾਂ ਦਿੱਤਾ ਗਿਆ ਹੈ। ਜੇਕਰ ਕੋਈ ਵਾਈਸ ਪ੍ਰੈਜ਼ੀਡੈਂਟ ਜੇਡੀ ਵਾਂਸ ਨਾਲ ਡਿਨਰ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਮੋਟੀ ਰਕਮ ਦੇਣੀ ਪੈਂਦੀ ਹੈ।ਦਿ ਗਾਰਡੀਅਨ ਦੀ ਰਿਪੋਰਟ ਮੁਤਾਬਕ ਡਿਨਰ ਲਈ 5 ਵੱਖ-ਵੱਖ ਪੈਕੇਜਾਂ ਦਾ ਫੈਸਲਾ ਕੀਤਾ ਗਿਆ ਹੈ। ਮਤਲਬ ਕਿ ਤੁਹਾਨੂੰ ਡਿਨਰ ਲਈ 5 ਤਰ੍ਹਾਂ ਦੀਆਂ ਟਿਕਟਾਂ ਖਰੀਦਣੀਆਂ ਪੈਣਗੀਆਂ। ਪਹਿਲੀ ਟਿਕਟ ਦੀ ਕੀਮਤ 10 ਲੱਖ ਅਮਰੀਕੀ ਡਾਲਰ (ਕਰੀਬ 9 ਕਰੋੜ ਰੁਪਏ) ਹੈ। ਜਦਕਿ ਹੋਰ ਟਿਕਟਾਂ ਦੀ ਕੀਮਤ 5 ਲੱਖ ਡਾਲਰ (4.32 ਕਰੋੜ ਰੁਪਏ), 2.5 ਲੱਖ ਡਾਲਰ (2.17 ਕਰੋੜ ਰੁਪਏ), 1 ਲੱਖ ਡਾਲਰ (87 ਲੱਖ ਰੁਪਏ) ਅਤੇ 50 ਹਜ਼ਾਰ ਡਾਲਰ (44 ਲੱਖ ਰੁਪਏ) ਰੱਖੀ ਗਈ ਹੈ।
Total Views: 2 ,
Real Estate