ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਖਮਾਣੋਂ ਤਹਿਸੀਲ ਦੇ ਪਿੰਡ ਜਟਾਣਾ ਵਿੱਚ ਸਵੇਰੇ ਇੱਕ ਕਿਸਾਨ ਦੇ ਘਰ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ। ਹਮਲਾਵਰਾਂ ਨੇ ਘਰ ਦੇ ਮੁੱਖ ਗੇਟ ‘ਤੇ ਲਗਭਗ 6 ਰਾਊਂਡ ਫ਼ਾਇਰ ਕੀਤੇ। ਹਮਲਾਵਰ ਘਰ ਦੀ ਰਸੋਈ ਤਕ ਪਹੁੰਚ ਗਏ ਸਨ। ਭਾਵੇਂ ਇਸ ਗੋਲੀਬਾਰੀ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਘਟਨਾ ਤੋਂ ਬਾਅਦ ਪੂਰੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ। ਗੋਲੀਬਾਰੀ ਤੋਂ ਬਾਅਦ ਭੱਜਦੇ ਹੋਏ, ਹਮਲਾਵਰ ਘਰ ਦੇ ਗੇਟ ‘ਤੇ ਮਠਿਆਈ ਦਾ ਡੱਬਾ ਵੀ ਛੱਡ ਕੇ ਭੱਜ ਗਏ। ਪੁਲਿਸ ਅਤੇ ਪਰਿਵਾਰ ਨੂੰ ਅਜੇ ਤਕ ਡੱਬਾ ਰੱਖਣ ਦਾ ਮਤਲਬ ਸਮਝ ਨਹੀਂ ਆਇਆ ਹੈ। ਫ਼ਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ।ਕਿਸਾਨ ਜਸਵੀਰ ਸਿੰਘ ਨੇ ਦਸਿਆ ਕਿ ਸਵੇਰ ਦੀ ਪਾਠ ਕਰਨ ਤੋਂ ਬਾਅਦ ਉਹ ਘਰ ਦੇ ਅੰਦਰ ਕੰਮ ਕਰ ਰਿਹਾ ਸੀ। ਇਸੇ ਦੌਰਾਨ ਗੇਟ ਦੇ ਬਾਹਰੋਂ ਦੋ ਜਾਂ ਤਿੰਨ ਲੋਕਾਂ ਨੇ ਆਵਾਜ਼ ਮਾਰੀ, ਸਰਦਾਰ ਜੀ, ਬਾਹਰ ਆਓ… ਉਹ ਕੰਮ ਵਿਚ ਰੁੱਝਿਆ ਹੋਇਆ ਸੀ। ਉਸ ਨੇ ਸੋਚਿਆ ਕਿ ਪਰਿਵਾਰ ਦਾ ਕੋਈ ਮੈਂਬਰ ਗੇਟ ਖੋਲ੍ਹ ਦੇਵੇਗਾ। ਕੁਝ ਪਲਾਂ ਬਾਅਦ ਗੇਟ ‘ਤੇ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿਤੀ। ਡਰ ਦੇ ਮਾਰੇ ਪਰਿਵਾਰ ਦੇ ਮੈਂਬਰ ਅੰਦਰ ਆਪਣੀ ਰੱਖਿਆ ਕਰਨ ਲੱਗ ਪਏ। ਕੁਝ ਸਮੇਂ ਬਾਅਦ ਜਦੋਂ ਹਮਲਾਵਰ ਭੱਜ ਗਏ ਤਾਂ ਦੇਖਿਆ ਗਿਆ ਕਿ ਉਨ੍ਹਾਂ ਨੇ 5-6 ਗੋਲੀਆਂ ਚਲਾਈਆਂ। ਮੌਕੇ ਤੋਂ 1 ਜ਼ਿੰਦਾ ਕਾਰਤੂਸ ਬਰਾਮਦ ਹੋਇਆ।
ਘਰ ‘ਤੇ ਅੰਨ੍ਹੇਵਾਹ ਗੋਲੀਬਾਰੀ, ਹਮਲਾਵਰ ਗੇਟ ’ਤੇ ਮਠਿਆਈ ਦਾ ਡੱਬਾ ਰੱਖ ਕੇ ਹੋਏ ਫਰਾਰ
Total Views: 4 ,
Real Estate