ਕਨੌਜ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਨਿਰਮਾਣ ਅਧੀਨ ਰੇਲਵੇ ਸਟੇਸ਼ਨ ਦੀ ਛੱਤ ਦੀ ਸਲੈਬ ਸ਼ਨੀਵਾਰ ਨੂੰ ਅਚਾਨਕ ਡਿੱਗ ਗਈ। 20 ਮਜ਼ਦੂਰਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਸੁਰੱਖਿਆ ਬਲ (RPF) ਅਤੇ ਸਰਕਾਰੀ ਰੇਲਵੇ ਪੁਲਿਸ (GRP) ਮੌਕੇ ‘ਤੇ ਮੌਜੂਦ ਹੋਣ ਕਾਰਨ ਬਚਾਅ ਕਾਰਜ ਜਾਰੀ ਹੈ।ਉੱਤਰ ਪ੍ਰਦੇਸ਼ ਦੇ ਕਨੌਜ ਦੇ ਰੇਲਵੇ ਸਟੇਸ਼ਨ ‘ਤੇ ਸ਼ਨੀਵਾਰ ਦੁਪਹਿਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਉਸਾਰੀ ਅਧੀਨ ਸਟੇਸ਼ਨ ਦਾ ਲਿੰਟਰ ਡਿੱਗ ਗਿਆ। ਜਿਸ ਵਿੱਚ ਹੇਠਾਂ ਕੰਮ ਕਰਦੇ ਕਈ ਲੋਕਾਂ ਦੇ ਦੱਬੇ ਜਾਣ ਦਾ ਖਦਸ਼ਾ ਹੈ। ਸੂਤਰਾਂ ਮੁਤਾਬਕ ਉਥੇ ਕੰਮ ਕਰ ਰਹੇ 20 ਮਜ਼ਦੂਰਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ।
Total Views: 314 ,
Real Estate



















