ਸਮਾਜ ਵਿਚ ਮੀਡੀਆ ਦੀ ਭੂਮਿਕਾ ਅਹਿਮ-ਸਿੱਧੂ
ਪ੍ਰੈਸ ਕਲੱਬ ਭਗਤਾ ਭਾਈ ਦਾ ਨੌਵਾਂ ਕੈਲੰਡਰ ਰਿਲੀਜ਼
ਧੀਆਂ ਦਾ ਮਾਣ ਐਵਾਰਡ ਨਾਲ ਅਵਨੀਤ ਕੌਰ ਸਿੱਧੂ ਏਆਈਜੀ ਦਾ ਸਨਮਾਨ
ਭਗਤਾ ਭਾਈਕਾ :(PNO)- ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਪੰਜਾਬ ਨਾਲ ਸਬੰਧਿਤ ਪ੍ਰੈੱਸ ਕਲੱਬ ਭਗਤਾ ਭਾਈਕਾ (ਬਠਿੰਡਾ) ਵੱਲੋਂ ਕਲੱਬ ਪ੍ਰਧਾਨ ਸੁਖਪਾਲ ਸਿੰਘ ਸੋਨੀ ਦੀ ਅਗਵਾਈ ਹੇਠ ਭਾਰਤ ਰਤਨ ਡਾ. ਏ.ਪੀ.ਜੇ ਅਬਦੁਲ ਕਲਾਮ (ਪ੍ਰਸਿੱਧ ਵਿਗਿਆਨੀ ਤੇ ਸਾਬਕਾ ਰਾਸ਼ਟਰਪਤੀ), ਸੁਨੀਤਾ ਵਿਲੀਅਮਜ਼ (ਭਾਰਤੀ ਮੂਲ ਦੀ ਮਹਿਲਾ ਪੁਲਾੜ ਯਾਤਰੀ) ਤੇ ਕਲਪਨਾ ਚਾਵਲਾ (ਭਾਰਤੀ ਮੂਲ ਦੀ ਮਹਿਲਾ ਪੁਲਾੜ ਯਾਤਰੀ) ਨੂੰ ਸਮਰਪਿਤ ਨੌਵਾਂ ਕੈਲੰਡਰ ਰਿਲੀਜ਼ ਸਮਾਗਮ ਪੁਰੀ ਰੈਸਟੋਰੈਂਟ ਭਗਤਾ ਭਾਈ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਓਲੰਪੀਅਨ ਅਤੇ ਅਰਜੁਨ ਐਵਾਰਡੀ ਅਵਨੀਤ ਕੌਰ ਸਿੱਧੂ ਏ.ਆਈ.ਜੀ, ਸੀ.ਆਈ.ਡੀ (ਜੋਨ ਬਠਿੰਡਾ) ਅਤੇ ਬਲਵਿੰਦਰ ਸਿੰਘ ਜੰਮੂ ਸਕੱਤਰ ਜਨਰਲ ਇੰਡੀਅਨ ਜਰਨਲਿਸਟ ਯੂਨੀਅਨ ਸਨ। ਜਦਕਿ ਬਲਵੀਰ ਸਿੰਘ ਜੰਡੂ ਸੂਬਾ ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਜੈ ਸਿੰਘ ਛਿੱਬਰ ਕਾਰਜਕਾਰੀ ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਤੇ ਸੰਤੋਖ ਸਿੰਘ ਗਿੱਲ ਇੰਚਾਰਜ ਮਾਲਵਾ ਜੋਨ ਸਮਾਗਮ ਦੇ ਵਿਸ਼ੇਸ ਮਹਿਮਾਨ ਸਨ।
ਇਸ ਮੌਕੇ ਪੱਤਰਕਾਰ ਤੋਤਾ ਸਿੰਘ ਦੀਨਾ ਨੇ ਅਵਨੀਤ ਕੌਰ ਸਿੱਧੂ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਪੰਜਾਬ ਦੀਆਂ ਧੀਆਂ ਵੀ ਕਿਸੇ ਖੇਤਰ ਵਿਚ ਲੜਕਿਆਂ ਨਾਲੋਂ ਪਿੱਛੇ ਨਹੀਂ। ਪ੍ਰੈੱਸ ਕਲੱਬ ਭਗਤਾ ਭਾਈ ਦੇ ਚੇਅਰਮੈਨ ਪਰਵੀਨ ਕੁਮਾਰ ਗਰਗ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ।
ਮੁੱਖ ਮਹਿਮਾਨ ਓਲੰਪੀਅਨ ਤੇ ਅਰਜੁਨ ਐਵਾਰਡੀ ਅਵਨੀਤ ਕੌਰ ਸਿੱਧੂ ਨੇ ਪ੍ਰੈਸ ਕਲੱਬ ਭਗਤਾ ਦੇ ਉੱਦਮਾਂ ਦੀ ਸਲਾਘਾ ਕਰਦੇ ਕਿਹਾ ਕਿ ਸਾਡੇ ਸਮਾਜ ਵਿਚ ਮੀਡੀਆ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਦੂਜੇ ਪ੍ਰਤੀ ਡਿੱਗ ਰਹੇ ਵਿਚਾਰਾਂ ‘ਤੇ ਚਿੰਤਾ ਪ੍ਰਗਟ ਕਰਦੇ ਕਿਹਾ ਕਿ ਸਾਨੂੰ ਇਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਬਜਾਏ ਨਵੇਂ ਸਾਲ ਦੇ ਕੈਲੰਡਰ ਵਾਂਗ ਜਿੰਦਗੀ ਵਿਚ ਅੱਗੇ ਲਈ ਟੀਚੇ ਤੈਅ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮਨੁੱਖੀ ਜਿੰਦਗੀ ਵਿਚ ਸਹਿਣਸ਼ੀਲਤਾ ਬੇਹੱਦ ਜਰੂਰੀ ਹੈ ਅਤੇ ਸਾਨੂੰ ਚੰਗੇ ਸਮਾਜ ਦੀ ਸਿਰਜਣਾ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਮਾਜਿਕ ਕੁਰੀਤੀਆਂ ਖਿਲਾਫ ਹਰ ਇਕ ਇਨਸਾਨ ਨੂੰ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਗੁਰੂ ਸਹਿਬਾਨਾਂ ਦੇ ਜੀਵਨ ਤੇ ਸਾਡੇ ਵਡਮੁੱਲੇ ਇਤਿਹਾਸ ਬਾਰੇ ਆਪਣੇ ਬੱਚਿਆਂ ਨੂੰ ਵਿਸਥਾਰ ਸਹਿਤ ਜਾਣਕਾਰੀ ਦੇਣੀ ਚਾਹੀਦੀ ਹੈ।
ਮੁੱਖ ਮਹਿਮਾਨ ਕੌਮੀ ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ, ਸੂਬਾ ਪ੍ਰਧਾਨ ਬਲਵੀਰ ਸਿੰਘ ਜੰਡੂ, ਸੂਬਾ ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ ਅਤੇ ਮਾਲਵਾ ਜੋਨ ਦੇ ਇੰਚਾਰਜ ਸੰਤੋਖ ਸਿੰਘ ਗਿੱਲ
ਨੇ ਪੱਤਰਕਾਰਾਂ ਨੂੰ ਦਰਪੇਸ਼ ਮੁਸਕਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਭਰ ਵਿਚ ਪੱਤਰਕਾਰਾਂ ‘ਤੇ ਹੋ ਰਹੇ ਹਮਲਿਆਂ ਦੀ ਰੋਕਥਾਮ ਲਈ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ। ਉਨ੍ਹਾਂ ਪ੍ਰੈਸ ਕਲੱਬ ਭਗਤਾ ਭਾਈ ਵੱਲੋਂ ਪੱਤਰਕਾਰੀ ਦੇ ਫ਼ਰਜ਼ਾਂ ਦੇ ਨਾਲ ਨਾਲ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਜ਼ੋਰਦਾਰ ਸਲਾਘਾ ਕੀਤੀ। ਇਸ ਦੌਰਾਨ ਜੰਮੂ ਨੇ ਕਿਸਾਨੀ ਦੇ ਹਿੱਤਾਂ ਲਈ ਕਿਸਾਨ ਜੱਥੇਬੰਦੀਆਂ ਨੂੰ ਇਕ ਮੰਚ ਤੇ ਇਕੱਠੇ ਹੋਕੇ ਤਿੱਖੇ ਸੰਘਰਸ ਦੀ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ ਪ੍ਰੈੱਸ ਕਲੱਬ ਵੱਲੋਂ ਰਿਲੀਜ਼ ਕੀਤੇ ਗਏ ਕੈਲੰਡਰ ਵਿਚ ਸਰਕਾਰੀ ਛੁੱਟੀਆਂ, ਮਹੱਤਵਪੂਰਨ ਦਿਵਸ ਤੇ ਦਿਹਾੜਿਆਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਇਕ ਵਿਸ਼ੇਸ਼ ਚਿਤਰ ਰਾਹੀਂ ਲੋਕਾਂ ਨੂੰ ਕਿਸਾਨ, ਪੰਛੀ, ਬੇਟੀ, ਪਾਣੀ ਅਤੇ ਦਰੱਖਤ ਬਚਾਉਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਪ੍ਰੈੱਸ ਕਲੱਬ ਵੱਲੋਂ ਪਿਛਲੇ ਸਮੇਂ ਦੌਰਾਨ ਸਮਾਜ ਭਲਾਈ ਦੇ ਕੀਤੇ ਕਾਰਜਾਂ ਨੂੰ ਵੀ ਤਸਵੀਰਾਂ ਰਾਹੀਂ ਜਾਣੂ ਕਰਵਾਇਆ ਗਿਆ ਹੈ।
ਇਸ ਮੌਕੇ ਪ੍ਰੈਸ ਕਲੱਬ ਵੱਲੋਂ ਅਵਨੀਤ ਕੌਰ ਸਿੱਧੂ ਏ.ਆਈ.ਜੀ, ਸੀ.ਆਈ.ਡੀ ਜੋਨ ਬਠਿੰਡਾ ਨੂੰ ਧੀਆਂ ਦਾ ਮਾਣ ਐਵਾਰਡ ਨਾਲ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬਲਵਿੰਦਰ ਸਿੰਘ ਜੰਮੂ, ਬਲਵੀਰ ਸਿੰਘ ਜੰਡੂ, ਜੈ ਸਿੰਘ ਛਿੱਬਰ ਤੇ ਸੰਤੋਖ ਸਿੰਘ ਗਿੱਲ ਦਾ ਵੀ ਸਨਮਾਨ ਕੀਤਾ ਗਿਆ।
ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਜੌੜਾ ਨੇ ਮੁੱਖ ਮਹਿਮਾਨ ਸਮੇਤ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਲਛਮਣ ਸਿੰਘ ਮਲੂਕਾ ਨੇ ਬਾਖੂਬੀ ਨਿਭਾਈ। ਇਸ ਮੌਕੇ ਇਸ ਮੌਕੇ ਸੁਖਨੈਬ ਸਿੱਧੂ ਜਨਰਲ ਸਕੱਤਰ ਪੀਸੀਜੇਯੂ ਬਠਿੰਡਾ, ਮਨਪ੍ਰੀਤ ਸਿੰਘ ਮੱਲੇਆਣਾ ਜਨਰਲ ਸਕੱਤਰ ਪੀਸੀਜੇਯੂ ਮੋਗਾ, ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ, ਅਵਤਾਰ ਸਿੰਘ ਤਾਰਾ ਪ੍ਰਧਾਨ ਨਗਰ ਪੰਚਾਇਤ ਕੋਠਾ ਗੁਰੂ, ਜਗਸੀਰ ਸਿੰਘ ਜੱਗਾ ਪ੍ਰਧਾਨ ਨਗਰ ਪੰਚਾਇਤ ਮਲੂਕਾ, ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ, ਹਰਗੁਰਪ੍ਰੀਤ ਸਿੰਘ ਗਗਨ ਚੇਅਰਮੈਨ ਆਕਸਫੋਰਡ ਸਕੂਲ, ਰਮਨ ਕੁਮਾਰ ਪ੍ਰਿੰਸੀਪਲ ਗੁਰੂ ਕਾਸ਼ੀ ਸਕੂਲ ਭਗਤਾ, ਡਾ. ਪਰਨੀਤ ਕੌਰ ਦਿਉਲ ਐੱਮਡੀ ਡਾਕਟਰ ਬਲਵੀਰ ਸਕੂਲ ਭਗਤਾ, ਗੁਰਿੰਦਰ ਕੌਰ ਪ੍ਰਿੰਸੀਪਲ ਗੁਰੂ ਗੋਬਿੰਦ ਸਕੂਲ ਮਲੂਕਾ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਭਗਤਾ, ਸੋਨੂੰ ਕੁਮਾਰ ਪ੍ਰਿੰਸੀਪਲ ਹਰਗੋਬਿੰਦ ਸਕੂਲ ਕਾਂਗੜ, ਜਗਦੀਪ ਸਿੰਘ ਨਛੱਤਰ ਸਿੰਘ ਮੈਮੋਰੀਅਲ ਹਾਕਮ ਸਿੰਘ ਵਾਲਾ, ਜਸਮੀਤ ਸਿੰਘ ਬਰਾੜ ਭਾਈ ਬਹਿਲੋ ਸਕੂਲ ਭਗਤਾ, ਹਰਭਗਵਾਨ ਸਿੰਘ ਭੁੱਲਰ ਮੈਨੇਜਰ ਗੁਰਦੁਆਰਾ ਸਾਹਿਬ ਪਾਤਸਾਹੀ ਛੇਵੀ ਅਤੇ ਦਸਵੀ ਭਗਤਾ, ਅਜਾਇਬ ਸਿੰਘ ਹਮੀਰਗੜ੍ਹ ਸਰਪੰਚ, ਹਰਪ੍ਰੀਤ ਸਿੰਘ ਭੋਡੀਪੁਰਾ ਸਰਪੰਚ, ਅਮਨਦੀਪ ਸਿੰਘ ਸਲਾਬਤਪੁਰਾ ਸਰਪੰਚ, ਯਾਦਵਿੰਦਰ ਸਿੰਘ ਸਿਰੀਏਵਾਲਾ ਸਰਪੰਚ, ਪਾਲਾ ਸਿੰਘ ਢਿੱਲੋਂ ਸਰਪੰਚ ਕੋਠਾ ਗੁਰੂ, ਸਟੇਟ ਐਵਾਰਡੀ ਗੁਰਤੇਜ ਸਿੰਘ ਚਾਨੀ, ਰਾਮ ਸਿੰਘ ਬਾਦਲ ਸਾਬਕਾ ਸਰਪੰਚ, ਜਗਜੀਤ ਸਿੰਘ ਬਰਾੜ ਕੋਇਰ ਸਿੰਘ ਵਾਲਾ, ਗੋਲੂ ਸਿੰਘ ਬਰਾੜ ਆਗੂ ਕਾਂਗਰਸ, ਲਖਵੀਰ ਸਿੰਘ ਲੱਖਾ, ਨਛੱਤਰ ਸਿੰਘ ਸਿੱਧੂ ਆਗੂ ਆਪ, ਰਾਜਵਿੰਦਰ ਸਿੰਘ ਭਗਤਾ ਆਗੂ ਆਪ, ਜਗਮੋਹਨ ਲਾਲ ਪ੍ਰਧਾਨ ਅਕਾਲੀ ਦਲ, ਪਰਮਜੀਤ ਕੌਰ ਸੋਢੀ, ਗੁਰਚਰਨ ਸਿੰਘ ਖਾਲਸਾ ਪ੍ਰਧਾਨ ਗੁਰਦੁਆਰਾ ਮਹਿਲ ਸਾਹਿਬ, ਸੁਰਜੀਤ ਸਿੰਘ ਚੇਲਾ ਭਾਈ ਰੂਪਾ, ਪਰਮਿੰਦਰ ਸਿੰਘ ਜਲਾਲ ਸਾਬਕਾ ਸਰਪੰਚ, ਜਗਦੀਪ ਸਿੰਘ ਗਿੱਲ, ਜੀਵਨ ਗਰਗ ਬਾਜਾਖਾਨਾ, ਜਗਸੀਰ ਸਿੰਘ ਸੀਰਾ ਬਾਜਾਖਾਨਾ ਸਰਪੰਚ, ਭਗਵਾਨ ਦਾਸ ਗਰਗ, ਗੁਰਦਰਸ਼ਨ ਸਿੰਘ ਲੁੱਧੜ, ਪਰਮਿੰਦਰ ਸਿੰਘ ਸੰਧੂ ਖ਼ੁਰਦ, ਪਰਮਜੀਤ ਸਿੰਘ ਰਾਜਗੜ੍ਹ, ਕਰਮਜੀਤ ਸਿੰਘ ਕਾਂਗੜ ਸਾਬਕਾ ਵਾਇਸ ਚੇਅਰਮੈਨ ਬਲਾਕ ਸੰਮਤੀ, ਬਹਾਦਰ ਸਿੰਘ ਬਰਾੜ ਆਗੂ ਆਪ, ਪਰਮਜੀਤ ਸਿੰਘ ਕਾਂਗੜ ਆਗੂ ਆਪ, ਆਰਤੀ ਸ਼ਰਮਾ ਆਗੂ ਆਂਗਨਵਾੜੀ ਯੂਨੀਅਨ, ਗੁਰਪ੍ਰੀਤ ਸਿੰਘ ਰਾਮੂਵਾਲਾ ਸਰਪੰਚ, ਕੁਲਵੰਤ ਸਿੰਘ ਘੰਡਾਬੰਨਾ ਸਾਬਕਾ ਸਰਪੰਚ, ਸਾਹਿਤਕ ਮੰਚ ਭਗਤਾ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ, ਸਾਬਕਾ ਪ੍ਰਿੰਸੀਪਲ ਹੰਸ ਸਿੰਘ ਸੋਹੀ, ਸੁਖਵਿੰਦਰ ਚੀਦਾ, ਸੰਦੀਪ ਸਿੰਘ ਭਗਤਾ, ਹਰੀ ਕ੍ਰਿਸ਼ਨ ਭੋਡੀਪੁਰਾ, ਬਲਰਾਜ ਸਿੰਘ ਭੋਡੀਪੁਰਾ, ਹਰਬੰਸ ਸਿੰਘ ਕੋਠਾ ਗੁਰੂ, ਕਾਕਾ ਸਿੰਘ ਬਾਠ, ਡਾ. ਨਿਰਭੈ ਸਿੰਘ ਭਗਤਾ, ਡਾ. ਜਗਤਾਰ ਸਿੰਘ ਬਾਜਵਾ, ਕਲੱਬ ਦੇ ਸਰਪਸਤ ਰਾਜਿੰਦਰ ਸਿੰਘ ਮਰਾਹੜ, ਵਾਇਸ ਚੇਅਰਮੈਨ ਵੀਰਪਾਲ ਸਿੰਘ ਭਗਤਾ, ਜਨਰਲ ਸਕੱਤਰ ਪਰਮਜੀਤ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਬਿੰਦਰ ਜਲਾਲ, ਸੀਨੀਅਰ ਮੀਤ ਪ੍ਰਧਾਨ ਸਵਰਨ ਸਿੰਘ ਭਗਤਾ, ਮੀਤ ਸਿਕੰਦਰ ਸਿੰਘ ਜੰਡੂ, ਖਜ਼ਾਨਚੀ ਰਾਜਿੰਦਰਪਾਲ ਸ਼ਰਮਾ, ਸਕੱਤਰ ਹਰਜੀਤ ਸਿੰਘ ਗਿੱਲ, ਪ੍ਰੈੱਸ ਸਕੱਤਰ ਸਿਕੰਦਰ ਸਿੰਘ ਬਰਾੜ ਤੇ ਮੈਂਬਰ ਸੁਖਮੰਦਰ ਸਿੰਘ ਭਗਤਾ ਹਾਜ਼ਰ ਸਨ।