ਅੰਮ੍ਰਿਤਸਰ ਏਅਰਪੋਰਟ ਤੋਂ ਬੈਂਕਾਕ ਦੇ ਲਈ ਨਵੀਂ ਫਲਾਈਟ ਸੁਰੂ ਹੋਈ ਹੈ। ਏਅਰ ਇੰਡੀਆ ਐਕਸਪ੍ਰੈਸ ਏਅਰਲਾਈਨ ਵੱਲੋਂ ਇਹ ਸਰਵਿਸ ਸੁਰੂ ਕੀਤੀ ਗਈ ਹੈ। ਇਸਦੇ ਨਾਲ ਹੀ ਬੈਂਗਲਰੂ ਦੇ ਲਈ ਵੀ ਨਵੀਂ ਉਡਾਨ ਸੁਰੂ ਕੀਤੀ ਗਈ ਹੈ।
ਏਅਰਲਾਈਨ ਕੰਪਨੀ ਵੱਲੋਂ ਇਹਨਾ ਨਵੀਂ ਫਲਾਈਟਸ ਦੀ ਬੁਕਿੰਗ ਵੀ ਸੁਰੂ ਕਰ ਦਿੱਤੀ ਹੈ। ਇਹ ਨਵੀਆਂ ਉਡਾਨਾਂ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਫਾਇਦਾ ਮਿਲੇਗਾ ਕਿਉਂਕਿ ਪੰਜਾਬ ਵਿੱਚੋਂ ਵੱਡੀ ਗਿਣਤੀ ਲੋਕ ਬੈਂਕਾਕ ਘੁੰਮਣ ਜਾਂਦੇ ਹਨ।
ਬੈਂਗਲਰੂ ਦੇ ਲਈ ਫਲਾਈਟ ਬੋਇੰਗ 737 ਮੈਕਸ ਹੋਵੇਗਾ । ਜਿਹੜਾ ਹਫ਼ਤੇ ਵਿੱਚੋਂ ਚਾਰ ਦਿਨ ਸੋਮਵਾਰ, ਬੁੱਧਵਾਰ , ਸੁੱਕਰਵਾਰ ਅਤੇ ਐਤਵਾਰ ਨੂੰ ਦੋਵੇ ਪਾਸਿਆਂ ਲਈ ਉਡਾਨ ਭਰੇਗਾ। ਇਸੇ ਤਰ੍ਹਾਂ ਬੈਕਾਂਕ ਲਈ ਵੀ ਹਫ਼ਤੇ ਦੇ ਚਾਰ ਦਿਨ ਫਲਾਈਟ ਜਾਣਗੀਆਂ ।
Total Views: 230 ,
Real Estate



















