ਸੁਨੀਲ ਮੌਰੀਆ
ਅੰਮ੍ਰਿਤਪਾਲ ਸਿੰਘ ਨੂੰ ਐਮਪੀ ਬਣੇ 6 ਮਹੀਨੇ ਹੋ ਗਏ । ਹੁਣ ਤਕੱ ਉਸਨੂੰ ਕੋਈ ਅਥਾਰਿਟੀ ਨਹੀਂ ਮਿਲੀ । ਮੈਂਬਰ ਪਾਰਲੀਮੈਂਟ ਨੂੰ 5 ਕਰੋੜ ਦਾ ਫੰਡ ਹੁੰਦਾ ਹੈ, ਅਸੀਂ ਇੱਕ ਰੁਪਏ ਦਾ ਕੰਮ ਨਹੀਂ ਕਰਵਾ ਸਕਦੇ । 4-5 ਮਹੀਨਿਆਂ ਤੋਂ ਬੱਸ ਅਰਜ਼ੀਆਂ ਦੇ ਰਹੇ ਹਾਂ । ਘੱਟ ਤੋਂ ਘੱਟ ਇੱਕ ਪਰਸਨਲ ਅਸਿਸਟੈਂਟ ਹੀ ਨਿਯੁਕਤ ਹੋ ਜਾਏ, ਜੋ ਮੈਬਰ ਪਾਰਲੀਮੈਂਟ ਦੀ ਤਰਫੋਂ ਲੋਕਾਂ ਦੀਆਂ ਸਮੱਸਿਆਵਾਂ ਸੁਣ ਸਕੇ । ਉਹ ਵੀ ਨਹੀਂ ਹੋ ਰਹੇ ।’
ਪੰਜਾਬ ਸਰਕਾਰ ਦੇ ਖਡੂਰ ਸਾਹਿਬ ਸੀਟ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿਮਗ ਦੇ ਪਿਤਾ ਤਰਸੇਮ ਸਿੰਘ ਸਰਕਾਰ ਤੋਂ ਨਾਰਾਜ਼ ਹਨ। ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਜੇਲ੍ਹ ਵਿੱਚੋਂ ਹੀ ਉਹਨਾ ਨੇ ਚੋਣ ਲੜੀ ਅਤੇ ਲਗਭਗ 2 ਲੱਖ ਵੋਟਾਂ ਨਾਲ ਜਿੱਤੇ ਹਨ।
ਚੋਣ ਜਿੱਤਣ ਮਗਰੋਂ ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਰਿਹਾਅ ਨਹੀਂ ਹੋ ਸਕੇ, ਉਹ ਆਪਣੀ ਕੋਈ ਪ੍ਰਤੀਨਿਧ ਨਹੀਂ ਬਣਾ ਸਕੇ ਨਾ ਹੀ ਬਤੌਰ ਸੰਸਦ ਮੈਂਬਰ ਉਹ ਕੋਈ ਕੰਮ ਕਰਵਾ ਸਕੇ । ਪਿਤਾ ਤਰਸੇਮ ਸਿੰਘ ਨੂੰ ਗੁੱਸਾ ਇਸੇ ਗੱਲ ਨੂੰ ਲੈ ਕੇ ਹੈ।ਉਹਨਾ ਦਾ ਦੋਸ਼ ਹੈ ਕਿ ਸਰਕਾਰ ਜਾਣ ਬੁੱਝ ਕੇ ਅੰਮ੍ਰਿਤਪਾਲ ਸਿੰਘ ਨੂੰ ਕੰਮ ਕਰਨ ਤੋਂ ਰੋਕ ਰਹੀ ਹੈ। ਉਸਦੇ ਦਸਤਖ਼ਤ ਕੀਤੇ ਖ਼ਤ ਨਹੀਂ ਭੇਜੇ ਜਾ ਰਹੇ । ਇਸ ਤਰ੍ਹਾਂ ਉਹ ਕਿਸੇ ਨੂੰ ਕੋਈ ਅਥਾਰਿਟੀ ਨਹੀਂ ਦੇ ਸਕਦੇ ।
ਅੰਮ੍ਰਿਤਪਾਲ ਸਿੰਘ ਨੂੰ ਐਮਪੀ ਬਣੇ 6 ਮਹੀਨੇ ਹੋਗੇ , ਪੀਏ ਵੀ ਨਹੀਂ ਦਿੱਤਾ , 5 ਕਰੋੜ ਦਾ ਫੰਡ ਪਰ ਖਰਚ ਰੁਪਈਆ ਨਹੀਂ ਸਕੇ
Total Views: 321 ,
Real Estate



















