ਪੀਐਨਓ ਮੀਡੀਆ ਗਰੁੱਪ
38 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਸੁਪਰੀਮ ਕੋਰਟ ਨੇ ਅੱਜ ਨਵਾਂ ਫੈਸਲਾ ਦਿੱਤਾ । 28 ਦਸੰਬਰ ਨੂੰ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਸਨ ਕਿ ਸਰਕਾਰ ਡੱਲੇਵਾਲ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਉਸਨੂੰ ਫੌਰੀ ਤੌਰ ‘ਤੇ ਹਸਪਤਾਲ ‘ਚ ਭਰਤੀ ਕਰਾਇਆ ਜਾਵੇ । ਜਦਕਿ ਕਿਸਾਨ ਮੋਰਚੇ ਦੇ ਹਮਾਇਤੀ ਅਜਿਹਾ ਕਰਨ ਤੋਂ ਇਨਕਾਰੀ ਸਨ। ਉਹਨਾ ਨੇ ਸਰਕਾਰ ਨੂੰ ਸ਼ਰੇਆਮ ਕਹਿ ਦਿੱਤਾ ਸੀ ਕਿ ਡੱਲੇਵਾਲ ਤੱਕ ਪੁਲਿਸ ਪ੍ਰਸ਼ਾਸਨ ਪਹੁੰਚਣ ਨਹੀਂ ਦਿਆਂਗੇ । ਜਿਸ ਮਗਰੋਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੋਚਿੱਤੀ ਸੀ । ਅੱਜ ਜਦੋਂ ਇਸ ਮਾਮਲੇ ਦੀ ਸੁਣਵਾਈ ਹੋਈ ਤਾਂ ਸਿਖਰਲੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਤਿੰਨ ਦਿਨ ਦਾ ਹੋਰ ਸਮਾਂ ਦਿੰਦੇ ਹੋਏ 2 ਜਨਵਰੀ ਨੂੰ ਰਿਪੋਰਟ ਤਲਬ ਕੀਤਾ ਹੈ।
ਉਦੋਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਕੇਵਲ ਪੰਜਾਬ ਸਰਕਾਰ ਨੂੰ ਦਿਸ਼ਾ ਨਿਰਦੇਸ਼ ਦੇ ਰਹੀ ਇਹ ਕੇਂਦਰ ਸਰਕਾਰ ਨੂੰ ਤਾਕੀਦ ਕਰੇ । ਡੱਲੇਵਾਲ ਨੇ ਇਹ ਵੀ ਕਿਹਾ ਸੀ ਕਿ ਜੇਕਰ ਮਰਨ ਵਰਤ ਉਸਦੀ ਮੌਤ ਹੋਈ ਤਾਂ ਵੀ ਹੱਕੀ ਮੰਗਾਂ ਵਾਸਤੇ ਧਰਨਾ ਦਿੱਤਾ ਮੰਗਾ ਪੂਰੀਆਂ ਹੋਣ ਤੱਕ ਨਾ ਚੁੱਕਿਆ ਜਾਵੇ ।
ਡੱਲੇਵਾਲ ਦੀ ਭੁੱਖ ਹੜਤਾਲ ‘ਤੇ ਸੁਪਰੀਮ ਕੋਰਟ ਦਾ ਫੈਸਲਾ
Total Views: 37 ,
Real Estate