ਪਾਕਿਸਤਾਨ ਵੱਲੋਂ ਹਵਾਈ ਹਮਲਾ 15 ਜਣਿਆਂ ਦੇ ਮਾਰੇ ਦੀ ਖ਼ਬਰ

ਪਾਕਿਸਤਾਨ ਵੱਲੋਂ ਬੀਤੀ ਰਾਤ ਅਫ਼ਗਾਨਿਸਤਾਨ ਦੇ ਪਕਿਤਕਾ ਸੂਬੇ ਦੇ ਬਰਮਲ ਜਿਲ੍ਹੇ ‘ਚ ਹਵਾਈ ਹਮਲਾ ਕੀਤੇ ਜਾਣ ਦੀ ਖ਼ਬਰ ਹੈ। ਜਿਸ ਵਿੱਚ ਹੁਣ ਤੱਕ 15 ਵਿਅਕਤੀਆਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ। ਜਿੰਨ੍ਹਾਂ ਵਿੱਚੋਂ ਇੱਕੋਂ ਪਰਿਵਾਰ ਦੇ 5 ਵਿਅਕਤੀ ਸ਼ਾਮਿਲ ਹਨ।
ਬੇਸ਼ੱਕ ਪਾਕਿਸਤਾਨ ਨੇ ਅਧਿਕਾਰਿਤ ਤੌਰ ਤੇ ਇਸ ਹਮਲੇ ਦੀ ਪੁਸ਼ਟੀ ਨਹੀਂ ਕੀਤੀ ਜਦਕਿ ਮੀਡੀਆ ਰਿਪੋਰਟ ਮੁਤਾਬਿਕ ਇਹ ਹਮਲਾ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਟਿਕਾਣਿਆਂ ਤੇ ਕੀਤਾ ਗਿਆ । ਇਸ ਹਮਲੇ ਦੌਰਾਨ ਸਿ਼ਕਾਰ ਹੋਏ ਲੋਕਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ।
ਹਵਾਈ ਹਮਲੇ ਕਾਰਨ ਬਰਮਲ ਦੇ ਮੁਰਗ ਬਜ਼ਾਰ ਪਿੰਡ ‘ਚ ਭਾਰੀ ਤਬਾਹੀ ਹੋਣ ਦੀ ਖ਼ਬਰ ਹੈ ਜਦਕਿ ਕਈ ਹੋਰ ਪਿੰਡਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।
ਤਾਲਿਬਾਨ ਦੇ ਰੱਖਿਆ ਮੰਤਰਾਲੇ ਨੇ ਇਸ ਹਮਲਿਆਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਉਹਨਾ ਦਾ ਅਧਿਕਾਰਿਤ ਖੇਤਰ ਹੈ ਅਤੇ ਆਪਣੀ ਭੂਮੀ ਅਤੇ ਪ੍ਰਭੂਸੱਤਾ ਦੀ ਰੱਖਣਾ ਕਰਨਾ ਉਹਨਾ ਦੀ ਜਿੰਮੇਵਾਰੀ ਹੈ। ਵਿਦੇਸ਼ ਮੰਤਰਾਲੇ ਦਾ ਦਾਅਵਾ ਹੈ ਕਿ ਪਾਕਿਸਤਾਨੀ ਹਮਲੇ ਵਿੱਚ ਕਈ ਵਜੀਰਿਸਤਾਨੀ ਸ਼ਰਨਾਰਥੀ ਵੀ ਮਾਰੇ ਗਏ ਹਨ।
ਅਸਲ ‘ਚ ਅਫ਼ਗਾਨਿਸਤਾਨ ਅਤੇ ਪਾਕਿਸਤਾਨ ‘ਚ ਅਤਿਵਾਦੀ ਕਾਰਨ ਆਪਸੀ ਤਣਾਅ ਵਧਿਆ ਹੋਇਆ ਹੈ। ਪਾਕਿਸਤਾਨ ਦਾ ਦੋਸ਼ ਹੈ ਕਿ ਅਫ਼ਗਾਨਿਸਤਾਨ ‘ਚ ਤਾਲਿਬਾਨ ਅਤਿਵਾਦੀਆਂ ਨੂੰ ਪਨਾਹ ਦਿੰਦਾ ਹੈ।

Total Views: 272 ,
Real Estate