ਫ਼ੇਨੀ ਤੂਫ਼ਾਨ ਮਚਾ ਰਿਹਾ ਤਬਾਹੀ :ਕੱਲਕਾਤਾ ਹਵਾਈ ਅੱਡਾ ਕੱਲ੍ਹ ਤੱਕ ਬੰਦ

ਫ਼ੇਨੀ ਤੂਫ਼ਾਨ ਨੇ ਸ਼ੁੱਕਰਵਾਰ ਨੂੰ ਸਵੇਰ ਲਗਭਗ 9 ਵਜੇ ਓਡੀਸ਼ਾ ਦੇ ਕੰਢੇ ਤੇ ਦਸਤਕ ਦੇ ਦਿੱਤੀ ਹੈ। ਓਡੀਸ਼ਾ ਦੇ ਪੁਰੀ ਸਮੇਤ ਹੋਰਨਾਂ ਕਈ ਕੰਢੇ ਵਾਲੇ ਇਲਾਕਿਆਂ ਚ ਇਸ ਦੇ ਕਾਰਨ ਲਗਭਗ 200 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਨਾਲ ਹੀ ਭਾਰੀ ਹਨੇਰੀ ਤੇ ਮੀਂਹ ਦਾ ਵੀ ਪੂਰਾ ਜ਼ੋਰ ਪਿਆ ਹੋਇਆ ਹੈ। ਸਿੱਟੇ ਵਜੋਂ ਪੁਰੀ ਤੇ ਭੁਵਨੇਸ਼ਵਰ ਚ ਕਈ ਸਥਾਨਾਂ ’ਤੇ ਦਰਖ਼ਤ ਤੇ ਬਿਜਲੀ ਦੇ ਖੰਭੇ ਵੀ ਡਿੱਗ ਗਏ ਹਨ।ਤੂਫ਼ਾਨ ਕਾਰਨ ਚੋਣ ਕਮਿਸ਼ਨ ਨੇ ਆਂਧਰਾ ਪ੍ਰਦੇਸ਼ ਦੇ ਚਾਰ ਜ਼ਿਲ੍ਹਿਆਂ ਪੂਰਬੀ ਗੋਦਾਵਰੀ, ਵਿਸ਼ਾਖਾਪਟਨਮ, ਵਿਜਿਆਨਾਗ੍ਰਾਮ ਅਤੇ ਸ਼੍ਰੀਕਾਕੁਲਮ ‘ਚ ਚੋਣ ਜ਼ਾਬਤੇ ‘ਚ ਛੋਟ ਦਿੱਤੀ ਹੈ। ਇਹ ਫ਼ੈਸਲਾ ਰਾਹਤ ਕਾਰਜਾਂ ‘ਚ ਆਉਣ ਵਾਲੀਆਂ ਸਾਰੀਆਂ ਸੰਭਾਵੀ ਰੁਕਾਵਟਾਂ ਦੀ ਵਜ੍ਹਾ ਕਾਰਨ ਲਿਆ ਗਿਆ ਹੈ।ਚੱਕਰਵਾਤੀ ਤੂਫ਼ਾਨ ‘ਫ਼ੇਨੀ’ ਦੇ ਓਡੀਸ਼ਾ ‘ਚ ਪੁਰੀ ਦੇ ਸਮੁੰਦਰੀ ਕੰਢਿਆਂ ਨਾਲ ਟਕਰਾਉਣ ਤੋਂ ਬਾਅਦ ਇਸ ਦੇ ਪੱਛਮੀ ਬੰਗਾਲ ਵੱਲ ਵਧਣ ਦੇ ਆਸਾਰ ਹਨ। ਇਸੇ ਨੂੰ ਦੇਖਦਿਆਂ ਕੋਲਕਾਤਾ ਹਵਾਈ ਅੱਡੇ ਨੂੰ ਅੱਜ ਸ਼ੁੱਕਰਵਾਰ ਸ਼ਾਮੀਂ 4 ਵਜੇ ਤੋਂ ਬਾਅਦ ਕੱਲ੍ਹ ਸਵੇਰੇ 8 ਵਜੇ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ।

Total Views: 140 ,
Real Estate