ਸੰਗਰੂਰ : ਕੱਲੇ ਬਰਨਾਲਾ ਨੂੰ ਤਿੰਨ ਵਾਰ ਪਾਰਲੀਮੈਟ ਤੋਰਿਆ , ਹੋਰ ਕਿਸੇ ਨੂੰ ਦੂਜਾ ਮੌਕਾ ਨਹੀਂ ਦਿੱਤਾ

ਭਗਵੰਤ ਮਾਨ ਦਾ ਸਿਆਸੀ ਭਵਿੱਖ ਸੰਗਰੂਰ ਦੇ ਵੋਟਰਾਂ ਦੇ ਹੱਥ –
ਸੁਖਨੈਬ ਸਿੰਘ ਸਿੱਧੂ
9 ਵਿਧਾਨ ਸਭਾ ਹਲਕੇ ਲਹਿਰਗਾਗਾ , ਦਿੜਬਾ , ਸੁਨਾਮ, ਭਦੌੜ , ਬਰਨਾਲਾ , ਮਹਿਲ ਕਲਾਂ , ਮਲੇਰਕੋਟਲਾ , ਧੂਰੀ ਅਤੇ ਸੰਗਰੂਰ ਇਸ ਲੋਕ ਸਭਾ ਸੀਟ ਅਧੀਨ ਆਉਂਦੇ ਹਨ।ਸਮੇਂ ਸਮੇਂ ‘ਤੇ ਇਸ ਸੰਗਰੂਰ ਲੋਕ ਸਭਾ ਸੀਟ ਨਾਲ ਕੁਝ ਇਲਾਕੇ ਜੋੜੇ ਅਤੇ ਕੁਝ ਕੱਟੇ ਗਏ। ਸੰਗਰੂਰ ਲੋਕ ਸਭਾ ਸੀਟ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ 1962 ਵਿੱਚ ਸੀਪੀਆਈ ਦੇ ਰਣਜੀਤ ਸਿੰਘ ਨੇ 133018 ਵੋਟ ਪ੍ਰਾਪਤ ਕਰਕੇ ਜਿੱਤ ਦਰਜ ਕੀਤੀ ਇਹੀ ਰਣਜੀਤ ਸਿੰਘ ਕਾਂਗਰਸ ਦੀ ਟਿਕਟ ‘ਤੇ 1952 ‘ਚ ਜਿੱਤਿਆ ਸੀ। 1967 ‘ਚ ਬੀਬੀ ਨਿਰਲੇਪ ਕੌਰ ਨੇ ਅਕਾਲੀ ਦਲ (ਸੰਤ ਫਤਿਹ ਸਿੰਘ ) ਦੇ ਉਮੀਦਵਾਰ ਵਜੋਂ 174371 ਵੋਟਾਂ ਨਾਲ ਜਿੱਤ ਹਾਸਲ ਕੀਤੀ ।
1971 ਵਿੱਚ ਸ: ਤੇਜਾ ਸਿੰਘ ਸੁਤੰਤਰ ਨੇ ਸੀਆਈਪੀ ਨੂੰ ਇਹ ਸੀਟ 115708 ਵੋਟਾਂ ਨਾਲ ਜਿੱਤ ਕੇ ਦਿੱਤੀ ।
1977ਵਿੱਚ ਸੁਰਜੀਤ ਸਿੰਘ ਬਰਨਾਲਾ ਨੇ ਅਕਾਲੀ ਉਮੀਦਵਾਰ ਵਜੋਂ 291371 ਵੋਟਾਂ ਲੈ ਕੇ ਕਾਂਗਰਸ ਦੇ ਰਣਜੀਤ ਸਿੰਘ ਨੂੰ ਹਰਾਇਆ।

1980 ਵਿੱਚ ਕਾਂਗਰਸ (ਆਈ) ਦੇ ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਨੇ 234264 ਵੋਟਾਂ ਹਾਸਲ ਕੀਤੀਆਂ ।
1985 ਵਿੱਚ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਵੰਤ ਸਿੰਘ ਰਾਮੂਵਾਲੀਆ 288208 ਮਿਲੀਆਂ ।
1989 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼ਰੋਮਣੀ ਅਕਾਲੀ ਦਲ (ਮਾਨ) ਦੇ ਉਮੀਦਵਾਰ ਰਾਜਦੇਵ ਸਿੰਘ ਖਾਲਸਾ ਨੇ 242443 ਵੋਟਾਂ ਨਾਲ ਜਿੱਤ ਦਾ ਤਾਜ ਪਹਿਨਿਆ ।
1991 ਦੀਆਂ ਵੋਟਾਂ ‘ਚ ਇਹ ਸੀਟ ਗੁਰਚਰਨ ਸਿੰਘ ਦੱਧਾਹੂਰ ਰਾਹੀ ਕਾਂਗਰਸ ਦੇ ਹੱਥ ਆ ਗਈ ਬਾਕੀ ਧਿਰਾਂ ਦੇ ਬਾਈਕਾਟ ਦੌਰਾਨ ਕਾਂਗਰਸ ਨੂੰ ਕੁੱਲ 43908 ਵੋਟਾਂ ਹਾਸਲ ਹੋਈਆਂ ।
1996 ਵਿੱਚ ਸ਼ਰੋਮਣੀ ਅਕਾਲੀ ਦਲ ਸੁਰਜੀਤ ਸਿੰਘ ਬਰਨਾਲਾ 238131 ਵੋਟਾਂ ਲੈ ਕੇ ਜੇਤੂ ਰਹੇ । ਦੋ ਸਾਲ ਬਾਅਦ ਫਿਰ ਹੋਈਆਂ ਵੋਟਾਂ ਵਿੱਚ ਸੁਰਜੀਤ ਸਿੰਘ ਬਰਨਾਲਾ 297393 ਵੋਟਾਂ ਨਾਲ ਜੇਤੂ ਰਹਿ ਕੇ ਲਗਾਤਾਰ ਦੂਜੀ ਵਾਰ ਸਿਮਰਨਜੀਤ ਸਿੰਘ ਮਾਨ ਨੂੰ ਹਰਾਇਆ ।
1999 ਵਿੱਚ ਸਿਮਰਨਜੀਤ ਸਿੰਘ ਮਾਨ ਨੇ 298846 ਵੋਟਾਂ ਨਾਲ ਜਿੱਤ ਕੇ ਸੁਰਜੀਤ ਸਿੰਘ ਬਰਨਾਲਾ ਨੂੰ ਹਰਾਇਆ ।
2004 ਵਿੱਚ ਸੰਗਰੂਰ ਤੋਂ ਅਕਾਲੀ ਦਲ (ਬਾਦਲ) ਦੇ ਸੁਖਦੇਵ ਸਿੰਘ ਢੀਂਡਸਾ ਨੇ 286828 ਵੋਟਾਂ ਹਾਸਲ ਕੀਤੀਆਂ ਅਤੇ ਕਾਂਗਰਸ ਦੇ ਅਰਵਿੰਦ ਖੰਨਾ ਨੂੰ 259551 ਵੋਟਾਂ ਨਾਲ ਹਾਰ ਨਸੀਬ ਹੋਈ ।
2009 ਵਿੱਚ ਕਾਂਗਰਸ ਵੱਲੋਂ ਵਿਜੈਇੰਦਰ ਸਿੰਗਲਾ ਨੇ 358670 ਵੋਟਾਂ ਲਈਆਂ ਅਤੇ ਸੁਖਦੇਵ ਸਿੰਘ ਢੀਂਡਸਾ ਨੂੰ 317798 ਵੋਟਾਂ ਮਿਲੀਆਂ ।
2014 ਵਿੱਚ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ 533237 ਵੋਟਾਂ ਮਿਲੀਆਂ ਜਦਕਿ ਸੁਖਵੇਦ ਸਿੰਘ ਢੀਂਡਸਾ ਨੂੰ 321516 ਮਿਲੀਆਂ , ਕਾਂਗਰਸ ਦੇ ਵਿਜੈਇੰਦਰ ਸਿੰਗਲਾ ਤੀਸਰੇ ਸਥਾਨ ‘ਤੇ ਰਹੇ।
ਹੁਣ ਫਿਰ ਮੈਦਾਨ ਵਿੱਚ ‘ਆਪ’ ਵੱਲੋਂ ਭਗਵੰਤ ਮਾਨ , ਅਕਾਲੀ ਦਲ (ਬਾਦਲ) ਵੱਲੋਂ ਪਰਮਿੰਦਰ ਸਿੰਘ ਢੀਂਡਸਾ ਅਤੇ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਵਿਚਾਲੇ ਟੱਕਰ ਹੈ ।
ਬੇਸੱ਼ਕ ਇੱਥੋਂ ਸਿਮਰਨਜੀਤ ਸਿੰਘ ਮਾਨ ਅਤੇ ਪੀਡੀਏ ਵੱਲੋਂ ਜੱਸੀ ਜਸਰਾਜ ਸਮੇਤ ਹੋਰ ਕਈ ਉਮੀਦਵਾਰ ਚੋਣ ਲੜ ਰਹੇ ਹਨ।
2014 ਵਿੱਚ ਭਗਵੰਤ ਮਾਨ ਨੂੰ ‘ਆਪ’ ਦੀ ਲਹਿਰ ਦਾ ਫਾਇਦਾ ਹੋਇਆ ਸੀ । ਇਸ ਵਾਰ ‘ਆਪ’ ਦੀ ਲਹਿਰ ਕਿਧਰੇ ਨਹੀਂ ਪਰ ਦੋਵੇ ਮੁੱਖ ਸਿਆਸੀ ਧਿਰਾਂ ਨਾਲੋਂ ਭਗਵੰਤ ਮਾਨ ਚੋਣ ਪ੍ਰਚਾਰ ‘ਚ ਮੋਹਰੀ ਹਨ । ਭਾਸ਼ਣ ਕਲਾ ਦੇ ਸਹਾਰੇ ਆਪਣੀ ਗੱਲ ਤਾਂ ਲੋਕਾਂ ‘ਚ ਰੱਖ ਰਿਹਾ ਹੈ । ਪਰ ਪਾਰਟੀ ਅੰਦਰੂਨੀ ਖਿੱਚੋਤਾਣ ਅਤੇ ਪੀਡੀਏ ਦੇ ਉਮੀਦਵਾਰ ਨੇ ਵੱਡੀ ਢਾਹ ਲੱਗ ਸਕਦੀ ਹੈ।
ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦਾ ਅਕਸ ਬਾਕੀ ਠੱਲਮਾਰ ਅਕਾਲੀਆਂ ਵਰਗਾ ਤਾਂ ਨਹੀਂ ਪਰ ਪੰਜਾਬ ‘ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ, ਉਹਨਾਂ ਦੇ ਬਾਪ ਸੁਖਦੇਵ ਸਿੰਘ ਢੀਂਡਸਾ ਦਾ ਅਕਾਲੀ ਦਲ ਤੋਂ ਵੱਖ ਕੇ ਬੈਠਣਾ ਉਸਦੇ ਨਾ-ਪੱਖੀ ਤੱਥ ਹਨ ।
ਪੰਜਾਬ ‘ਚ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਵਾਅਦੇ ਪੂਰੇ ਨਾ ਹੋਣ ਦਾ ਨੁਕਸਾਨ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ ਵੀ ਭੁਗਤਣਾ ਪੈ ਸਕਦਾ ਹੈ ਅਤੇ ਟਿਕਟ ਦੇ ਬਹੁਤੇ ਚਾਹਵਾਨਾਂ ਵੱਲੋਂ ਢਿੱਲੋਂ ਨਾਲ ਦੂਰੀ ਵੀ ਉਹਨਾ ਦੀ ਚਿੰਤਾ ਦਾ ਸਬੱਬ ਰਹੇਗੀ।

ਪਰ ਇਸ ਹਲਕੇ ਵਿੱਚੋਂ ਭਗਵੰਤ ਮਾਨ ਦੀ ਜਿੱਤ ਹਾਰ ਉਸਦੇ ਸਿਆਸੀ ਭਵਿੱਖ ਦਾ ਫੈਸਲਾ ਵੀ ਕਰੇਗੀ ।

Total Views: 293 ,
Real Estate