ਕਿਸਾਨ ਕਸਾਈ ਹਨ- ਜਾਂਗੜਾ

ਰੋਹਤਕ ਵਿੱਚ ਬੋਲਦੇ ਹੋਏ ਬੀਜੇਪੀ ਵੱਲੋਂ ਰਾਜ ਸਭਾ ਮੈਂਬਰ ਰਾਮ ਚੰਦਰ ਜਾਂਗੜਾ ਨੇ ਕਿਸਾਨਾਂ ਨੂੰ ਲੈ ਕੇ ਬਹੁਤ ਵਿਵਾਦਤ ਗੱਲਾਂ ਕਹੀਆਂ ਹਨ। ਉਹਨਾ ਨੇ ਕਿਹਾ 2021 ਤੋਂ ਬਾਅਦ ਪਿੰਡ ਪਿੰਡ ਬੱਚੇ ਬੇਮੌਤ ਮਰ ਰਹੇ ਹਨ । 2021 ਵਿੱਚ ਇੱਕ ਸਾਲ ਤੱਕ ਟਿਕਰੀ ਅਤੇ ਸਿੰਘੂ ਬਾਰਡਰ ਤੇ ਪੰਜਾਬ ਦੇ ਜੋ ਨਸੇ਼ੜੀ ਬੈਠੇ ਰਹੇ , ਉਹਨਾ ਨੇ ਸਾਰਾ ਨਸ਼ੇ ਦਾ ਨੈਟਵਰਕ ਹਰਿਆਣਾ ‘ਚ ਫੈਲਾ ਦਿੱਤਾ ।
ਚਾਹੇ ਸੀਆਈਡੀ ਦੀ ਰਿਪੋਰਟ ਪੁੱਛ ਲਵੋ ਸਿੰਘੂ ਅਤੇ ਬਹਾਦੁਰਗੜ੍ਹ ਬਾਰਡਰ ਦੇ ਨੇੜਲੇ ਪਿੰਡਾਂ ਦੀਆਂ 700 ਕੁੜੀਆਂ ਗਾਇਬ ਹੋਈਆਂ ਹਨ । ਕਿੱਥੇ ਗਈਆਂ ਇਹਨਾ ਦਾ ਕੋਈ ਅਤਾ ਪਤਾ ਨਹੀਂ । ਇੱਕ ਵਿਅਕਤੀ ਦੀ ਹੱਤਿਆ ਕਰਕੇ ਸੜਕ ਦੇ ਵਿਚਾਲੇ ਟੰਗ ਦਿੱਤਾ । ਇਹ ਕਿਸਾਨ ਨਹੀਂ , ਬਲਕਿ ਕਸਾਈ ਹਨ।
ਜਾਂਗੜਾ ਇੱਥੇ ਹੀ ਚੁੱਪ ਨਹੀਂ ਹੋਏ ਉਹਨਾ ਨੇ ਅੱਗੇ ਬੋਲਦੇ ਕਿਹਾ , ਰਾਕੇਸ ਟਿਕੈਤ ਨੇ ਦੋ ਚੋਣਾਂ ਲਈਆਂ , ਯੂਪੀ ‘ਚ ਦੋਵਾਂ ‘ਚ ਜ਼ਮਾਨਤ ਜ਼ਬਤ ਹੋਈ । ਗੁਰਨਾਮ ਸਿੰਘ ਚੜੂਨੀ ਨੇ ਹੁਣੇ ਪਿਹੋਵਾ ਤੋਂ ਚੋਣ ਲੜੀ 1170 ਵੋਟਾਂ ਮਿਲੀਆਂ । ਇਹਨਾ ਦੀ ਹੈਸੀਅਤ ਕੀ ਹੈ। ਇਹ ਲੋਕਾਂ ਬਹਿਕਾਉਣ ਆ ਜਾਂਦੇ ਹਨ ਅਤੇ ਚੰਦਾ ਕੱਠਾ ਕਰਕੇ ਕਲਾਇਤ ਚਲੇ ਜਾਂਦੇ ਹਨ।

Total Views: 270 ,
Real Estate