ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ 11 ਉਮੀਦਵਾਰਾਂ ਦਾ ਐਲਾਨ

ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਪਾਰਟੀ ਵੱਲੋਂ 11 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਵਿਚ 6 ਉਮੀਦਵਾਰ ਭਾਜਪਾ ਅਤੇ ਕਾਂਗਰਸ ਪਾਰਟੀ ਛੱਡ ਕੇ ਆਏ ਹਨ।ਪਹਿਲੀ ਸੂਚੀ ਵਿਚ ਅਲਾਨੇ ਗਏ ਉਮੀਦਵਾਰਾਂ ਵਿੱਚ ਬ੍ਰਹਮਾ ਸਿੰਘ ਤੰਵਰ ਨੂੰ ਹਲਕਾ ਛਤਰਪੁਰ, ਅਨਿਲ ਝਾਅ ਨੂੰ ਹਲਕਾ ਕਿਰਾੜੀ ਤੋਂ, ਦੀਪਕ ਸਿੰਗਲਾ ਵਿਸ਼ਵਾਸ ਨਗਰ ਅਤੇ ਸਰਿਤਾ ਸਿੰਘ ਰੋਹਤਾਸ ਨਗਰ ਤੋਂ ਚੋਣ ਲੜਨਗੇ। ਇਸਦੇ ਨਾਲ ਹੀ ਬੀਬੀ ਤਿਆਗੀ ਨੂੰ ਲਕਸ਼ਮੀ ਨਗਰ ਅਤੇ ਰਾਮ ਸਿੰਘ ਨੇਤਾਜੀ ਨੂੰ ਹਲਕਾ ਬਦਰਪੁਰ, ਜ਼ੁਬੈਰ ਚੌਧਰੀ ਨੂੰ ਹਲਕਾ ਸੀਲਮਪੁਰ ਅਤੇ ਹਲਕਾ ਸੀਮਾਪੁਰੀ ਤੋਂ ਵੀਰ ਸਿੰਘ ਧੀਂਗਾਨ, ਗੌਰਵ ਸ਼ਰਮਾ ਹਲਕਾ ਘੋਂਡਾ, ਕਰਾਵਲ ਨਗਰ ਤੋਂ ਮਨੋਜ ਤਿਆਗੀ ਅਤੇ ਸੋਮੇਸ਼ ਸ਼ੌਕੀਨ ਨੂੰ ਹਲਕਾ ਮਟਿਆਲਾ ਤੋਂ ‘ਆਪ’ ਦੇ ਉਮੀਦਵਾਰ ਬਣਾਇਆ ਗਿਆ ਹੈ।

Total Views: 302 ,
Real Estate