ਮੋਗਾ ਵਿਚ ਤਾਇਨਾਤ ਲੇਡੀ ਐਸ ਐਚ ਓ ਅਰਸ਼ਪ੍ਰੀਤ ਕੌਰ ਜਿਸ ’ਤੇ ਇਕ ਅਫੀਮ ਮਾਮਲੇ ਵਿਚ 5 ਲੱਖ ਰੁਪਏ ਲੈ ਕੇ ਮੁਲਜ਼ਮ ਨੂੰ ਛੱਡਣ ਦੇ ਦੋਸ਼ ਲੱਗੇ ਹਨ, ਨੇ ਇਕ ਸੋਸ਼ਲ ਮੀਡੀਆ ਪੋਸਟ ਪਾ ਕੇ ਡੀ ਐਸ ਪੀ ’ਤੇ ਦੋਸ਼ ਲਗਾਏ ਹਨ ਕਿ ਉਸਨੇ ਉਸ ਨਾਲ ਜਿਣਸੀ ਛੇੜਛਾੜ ਕੀਤੀ।ਇਕ ਲੰਬੀ ਪੋਸਟ ਵਿਚ ਲੇਡੀ ਐਸ ਐਚ ਓ ਨੇ ਦੋਸ਼ ਲਾਇਆ ਕਿ ਉਸ ਵੱਲੋਂ ਇਕ ਕੇਸ ਵਿਚ ਮੁਲਜ਼ਮਾਂ ਨੂੰ ਛੱਡਣ ਲਈ ਉੱਚ ਅਫਸਰਾਂ ਦਾ ਦਬਾਅ ਨਾ ਝੱਲਣ ਤੇ ਇਸਦੀ ਸੂਚਨਾ ਡੀ ਡੀ ਆਰ ਵਿਚ ਦਰਜ ਕਰਨ ਦੇ ਕਾਰਣ ਬਦਲਾਖੋਰੀ ਵਜੋਂ ਉਸ ’ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ।ਉਸਨੇ ਸੂਬਾ ਤੇ ਕੌਮੀ ਮਹਿਲਾ ਕਮਿਸ਼ਨ ਸਮੇਤ ਪੰਜਾਬ ਪੁਲਿਸ, ਕੇਂਦਰ ਸਰਕਾਰ, ਸੁਪਰੀਮ ਕੋਰਟ ਸਭ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਨਾਲ ਹੋਈ ਜਿਣਸੀ ਛੇੜਛਾੜ ਦਾ ਗੰਭੀਰ ਨੋਟਿਸ ਲੈਣ। ਲੇਡੀ ਐਸ ਐਚ ਓ ਨੇ ਦੋਸ਼ ਲਾਇਆ ਕਿ ਡੀ ਐਸ ਪੀ ਨੇ ਉਸਨੂੰ ਆਪਣੇ ਦਫਤਰ ਵਿਚ ਸੱਦ ਕੇ ਉਸ ਨਾਲ ਛੇੜਛਾੜ ਕੀਤੀ ਜਿਸਦਾ ਉਸਨੇ ਵਿਰੋਧ ਕੀਤਾ।
Total Views: 357 ,
Real Estate



















