ਨੋਟਾ ਬਣਿਆ ਪਿੰਡ ਜੋਧਪੁਰ ਦਾ ‘ਸਰਪੰਚ’ ਦੋਵਾਂ ਉਮੀਦਵਾਰਾਂ ਨਾਲੋਂ ਨੋਟਾ ਨੂੰ ਮਿਲੀਆਂ ਵੱਧ ਵੋਟਾਂ

ਤਰਨ ਤਾਰਨ ਨੇੜਲੇ ਦਾ ਪਿੰਡ ਜੋਧਪੁਰ ‘ਚ ਸਰਪੰਚ ਦੀ ਚੋਣ ਵਿੱਚ ‘ਨੋਟਾ’ ਜੇਤੂ ਰਿਹਾ ਹੈ । ਇਸ ਪਿੰਡ ਦੇ ਸਰਪੰਚ ਦੇ ਅਹੁਦੇ ਲਈ ਆਮ ਆਦਮੀ ਪਾਰਟੀ ਦੀ ਆਗੂ ਬਲਵਿੰਦਰ ਕੌਰ ਦਾ ਮੁਕਾਬਲਾ ਵਿਰੋਧੀ ਧਿਰ ਦੀ ਉਮੀਦਵਾਰ ਰਾਣੀ ਨਾਲ ਸੀ। ਵੋਟਾਂ ਦੌਰਾਨ ਬਲਵਿੰਦਰ ਕੌਰ ਨੂੰ 271 ਅਤੇ ਰਾਣੀ ਨੂੰ 247 ਵੋਟ ਮਿਲੇ, ਜਦਕਿ 368 ਵੋਟਾਂ ਲੈ ਕੇ ‘ਨੋਟਾ’ ਨੇ ਪਿੰਡ ਦੇ ਆਗੂਆਂ ਨੂੰ ਹੈਰਾਨ ਕਰ ਦਿੱਤਾ । ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਫ਼ਤਰ ਦੇ ਅਧਿਕਾਰੀ ਨੇ ਕਿਹਾ ਕਿ ਇਸ ਹਾਲਤ ਦਾ ਨਿਪਟਾਰਾ ਕਰਨ ਲਈ ਰਾਜ ਚੋਣ ਕਮਿਸ਼ਨ ਤੋਂ ਅਗਵਾਈ ਲਈ ਜਾ ਰਹੀ ਹੈ । ਪਿੰਡ ਦੀਆਂ ਕੁਲ 1450 ਵੋਟਾਂ ਸਨਙ ਵੈਸੇ ਅਧਿਕਾਰੀ ਨੇ ਕਿਹਾ ਕਿ ਹਾਲੇ ਤੱਕ ਕਿਸੇ ਉਮੀਦਵਾਰ ਨੂੰ ਜੇਤੂ ਹੋਣ ਦਾ ਸਰਟੀਫਿਕੇਟ ਜਾਰੀ ਨਹੀਂ ਕੀਤਾ । ਪਿੰਡ ਦੀ ਪੰਚਾਇਤ ਲਈ ਨੌਂ ਮੈਂਬਰ (ਪੰਚ) ਚੁਣੇ ਗਏ ਹਨ ਜਿਨ੍ਹਾਂ ਵਿੱਚੋਂ ਤਿੰਨ ਦੀ ਚੋਣ ਬਿਨਾਂ ਮੁਕਾਬਲਾ ਹੋਈ ਸੀ, ਜਦਕਿ ਬਾਕੀ ਛੇ ਮੈਂਬਰ ਵੋਟਾਂ ਨਾਲ ਚੁਣੇ ਗਏ ।

Total Views: 412 ,
Real Estate