ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਦਫ਼ਤਰਾਂ ਵਿਚ ਲੱਗੀ ਉਮੀਦਵਾਰਾਂ ਦੀ ਭੀੜ

ਪੰਚਾਇਤੀ ਚੋਣਾਂ ਦੌਰਾਨ ਸਰਪੰਚ ਅਤੇ ਪੰਚ ਦੀ ਚੋਣ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖ਼ਰੀ ਦਿਨ ਹੈ, ਜਿਸ ਦੌਰਾਨ ਨਾਮਜ਼ਦਗੀ ਪੱਤਰ ਦਾਖ਼ਲ ਕਰਾਉਣ ਵਾਲੇ ਸਰਪੰਚ ਅਤੇ ਪੰਚ ਉਮੀਦਵਾਰਾਂ ਦੀ ਭੀੜ ਦੇਖੀ ਗਈ। ਆਖਰੀ ਦਿਨ ਹੋਣ ਕਰਕੇ ਸਾਰੇ ਚਾਹਵਾਨ ਉਮੀਦਵਾਰ ਇਕ ਦੂਸਰੇ ਤੋਂ ਪਹਿਲਾਂ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਲਈ ਕਾਹਲੇ ਪਏ ਦੇਖੇ ਗਏ ਅਤੇ ਦਫ਼ਤਰਾਂ ਦੇ ਬਾਹਰ ਟਾਈਮ ਤੋਂ ਪਹਿਲਾ ਹੀ ਲੋਕ ਇਕੱਠੇ ਹੋਏ ਦਿਖਾਈ ਦਿੱਤੇ।

Total Views: 7 ,
Real Estate