ਚੰਡੀਗੜ੍ਹ, 2 ਅਕਤੂਬਰ(PNO)- ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਕੈਨੇਡਾ ਦੇ ਕੈਲਗਰੀ ਵਿੱਚ ਰੈੱਡ-ਐਫਐਮ ਦੇ ਪੱਤਰਕਾਰ ਰਿਸ਼ੀ ਨਾਗਰ ’ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਪ੍ਰੈਸ ਦੀ ਆਜ਼ਾਦੀ ‘ਤੇ ਹਮਲਾ ਕਰਾਰ ਦਿੱਤਾ ਹੈ।ਇੱਕ ਬਿਆਨ ਵਿੱਚ ਯੂਨੀਅਨ ਦੇ ਪ੍ਰਧਾਨ ਬਲਬੀਰ ਜੰਡੂ ਨੇ ਕਿਹਾ ਕਿ ਇਹ ਹਮਲਾ ਪ੍ਰੈੱਸ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਉਨ੍ਹਾਂ ਲੋਕਾਂ ਵੱਲੋਂ ਕੀਤੀ ਗਈ, ਜੋ ਖੁਦ ਜਮਹੂਰੀ ਕੈਨੇਡੀਅਨ ਸਮਾਜ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਦੀ ਗੱਲ ਕਰ ਰਹੇ ਹਨ।ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ ਨੇ ਕਿਹਾ ਕਿ ਹਮਲਾਵਰ ਆਪਾ ਖੋ ਚੁੱਕੇ ਹਨ ਅਤੇ ਰਿਸ਼ੀ ਨਗਰ ‘ ਤੇ ਹਮਲਾ ਬੁਜਦਿਲੀ ਹੈ ਕਿਉਂ ਕਿ ਰਿਸ਼ੀ ਨਾਗਰ ਵੀ ਘੱਟ ਗਿਣਤੀ ਦੇ ਮੈਂਬਰ ਹੋਣ ਦੇ ਨਾਤੇ ਕੈਨੇਡੀਅਨ ਸਮਾਜ ਸਮਾਜ ਵਿੱਚ ਘੱਟ ਗਿਣਤੀ ਭਾਈਚਾਰੇ ਦੀ ਆਜ਼ਾਦੀ ਦੀ ਗੱਲ ਕਰ ਰਿਹਾ ਹੈ।ਇੰਡੀਅਨ ਜਰਨਲਿਸਟ ਯੂਨੀਅਨ ਦੇ ਜਨਰਲ ਸਕੱਤਰ ਬਲਵਿੰਦਰ ਜੰਮੂ ਨੇ ਵੀ ਰਿਸ਼ੀ ਨਗਰ ‘ਤੇ ਹੋਏ ਕਾਇਰਾਨਾ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸਮੁੱਚੇ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਹਮਲੇ ਦੀ ਸਮੁੱਚੀ ਵਾਰਦਾਤ ਕੈਮਰੇ ‘ਚ ਕੈਦ ਹੋ ਗਈ। ਜੰਮੂ ਨੇ ਕਿਹਾ ਕਿ ਜਮਹੂਰੀ ਪਸੰਦ ਅਤੇ ਮਨੁੱਖੀ ਅਧਿਕਾਰਾਂ ‘ਚ ਵਿਸ਼ਵਾਸ ਰੱਖਣ ਵਾਲੇ ਸਾਰੇ ਲੋਕਾਂ ਨੂੰ ਦੋਸ਼ੀ ਨੂੰ ਸਜ਼ਾ ਦਿਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਪੱਤਰਕਾਰ ਰਿਸ਼ੀ ਨਾਗਰ ’ਤੇ ਹੋਏ ਹਮਲੇ ਦੀ ਨਿਖੇਧੀ
Total Views: 396 ,
Real Estate























