ਝੋਨੇ ਦੀ 230 ਲੱਖ ਟਨ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਦੇ ਚਲਦਿਆਂ ਕੇਂਦਰੀ ਭੰਡਾਰ ਲਈ ਚਾਵਲ ਦੇਣ ਵਾਸਤੇ 185 ਲੱਖ ਟਨ ਝੋਨੇ ਦੀ ਖ਼ਰੀਦ ਅੱਜ ਤੋਂ ਕਰਨ ਦੇ ਪੂਰੇ ਪ੍ਰਬੰਧ ਕਰ ਲਏ ਹਨ।2100 ਤੋਂ ਵੱਧ ਮੰਡੀਆਂ ਅਤੇ ਆਰਜ਼ੀ ਖ਼ਰੀਦ ਕੇਂਦਰਾਂ ਵਿਚ ਬਿਜਲੀ ਪਾਣੀ ਦੇ ਪ੍ਰਬੰਧ, ਸਾਫ਼ ਸਫ਼ਾਈ ਤੋਂ ਇਲਾਵਾ 500 ਬੋਰੀਆ ਵਾਲੀਆਂ 5 ਲੱਖ ਗੰਢਾਂ ਅਤੇ ਹੋਰ ਬਾਰਦਾਨੇ ਦਾ ਇੰਤਜ਼ਾਮ ਵੀ ਕਰ ਲਿਆ ਗਿਆ ਹੈ। ਅਨਾਜ ਸਪਲਾਈ ਵਿਭਾਗ ਤੇ ਮੰਡੀ ਬੋਰਡ ਦੇ ਸੀਨੀਅਰ ਅਧਿਕਾਰੀਆਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ 4 ਸਰਕਾਰੀ ਏਜੰਸੀਆਂ ਪਨਸਪ, ਪਨਗਰੇਨ, ਮਾਰਕਫ਼ੈੱਡ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੂੰ 185 ਲੱਖ ਟਨ ਖ਼ਰੀਦ ਲਈ ਮੰਡੀਆ ਦੀ ਅਲਾਟਮੈਟ ਅਤੇ ਵੱਖੋ ਵੱਖ ਟੀਚੇ ਦੇ ਦਿਤੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀ ਐਫ਼.ਸੀ.ਆਈ. ਨੂੰ ਵੀ ਖ਼ਰੀਦ ਦਾ ਟੀਚਾ ਦੇ ਦਿਤਾ ਹੈ ਜੋ ਮਾਮੂਲੀ 5 ਲੱਖ ਟਨ ਝੋਨਾ ਤਕ ਦਾ ਹੈ।
Total Views: 278 ,
Real Estate