ਚੋਣ ਪ੍ਰਚਾਰ ਦੌਰਾਨ ਕਾਂਗਰਸੀ ਉਮੀਦਵਾਰ ਦੇ ਕਾਫਲੇ ‘ਤੇ ਫਾਇਰਿੰਗ

ਕਾਲਕਾ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਪ੍ਰਦੀਪ ਚੌਧਰੀ ਦੇ ਕਾਫਲੇ ‘ਤੇ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਹਮਲਾਵਰਾਂ ਨੇ ਉਸ ਦੇ ਕਾਫਲੇ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਪਾਰਟੀ ਦੇ ਇੱਕ ਵਰਕਰ ਨੂੰ ਗੋਲੀ ਲੱਗੀ ਹੈ। ਘਟਨਾ ਵਿੱਚ ਜ਼ਖ਼ਮੀ ਹੋਏ ਵਰਕਰ ਦੀ ਪਛਾਣ ਗੋਲਡੀ ਵਜੋਂ ਹੋਈ ਹੈ। ਉਸ ਨੂੰ ਪੰਚਕੂਲਾ ਦੇ ਸੈਕਟਰ-6 ਸਿਵਲ ਹਸਪਤਾਲ ਲਿਆਂਦਾ ਗਿਆ ।ਜਾਣਕਾਰੀ ਅਨੁਸਾਰ ਕਾਂਗਰਸੀ ਉਮੀਦਵਾਰ ਪ੍ਰਦੀਪ ਚੌਧਰੀ ਵਰਕਰਾਂ ਨਾਲ ਚੋਣ ਪ੍ਰਚਾਰ ਲਈ ਪੰਚਕੂਲਾ ਦੇ ਰਾਏਪੁਰਾਨੀ ਵਿਖੇ ਗਏ ਹੋਏ ਸਨ। ਇਹ ਘਟਨਾ ਰਾਏਪੁਰਾਨੀ ਦੇ ਪਿੰਡ ਭੜੌਲੀ ਦੀ ਹੈ। ਇੱਥੇ ਤਿੰਨ ਬਾਈਕ ਸਵਾਰ ਹਮਲਾਵਰਾਂ ਨੇ ਉਸ ਦੇ ਕਾਫਲੇ ‘ਤੇ 5 ਤੋਂ 6 ਰਾਊਂਡ ਫਾਇਰ ਕੀਤੇ। ਪ੍ਰਦੀਪ ਚੌਧਰੀ ਪਿੰਡ ਭੜੌਲੀ ਦਾ ਰਹਿਣ ਵਾਲਾ ਹੈ।

Total Views: 32 ,
Real Estate