ਰਾਜਨੀਤਕ ਮਾਹਿਰ ਮਾਲਵਿੰਦਰ ਸਿੰਘ ਮਾਲੀ ਖਿਲਾਫ਼ ਦਰਜ ਕੀਤੇ ਗਏ ਝੂਠੇ ਕੇਸ ਦਾ ਵਿਰੋਧ ਹਰ ਤਬਕੇ ਵੱਲੋਂ ਕੀਤਾ ਜਾ ਰਿਹਾ ਹੈ। ਡਾਕਟਰ ਪਿਆਰੇ ਲਾਲ ਗਰਗ , ਜੋ ਦੇਸ਼ ਭਰ ‘ਚ ਮਨੁੱਖੀ ਅਧਿਕਾਰਾਂ, ਸਮਾਜਿਕ ਕਦਰਾਂ ਕੀਮਤਾਂ ਅਤੇ ਪੰਜਾਬ ਦੇ ਹੱਕ ‘ਚ ਖੜਣ ਵਾਲੇ ਚਿੰਤਕ ਵਜੋਂ ਜਾਣੇ ਜਾਂਦੇ ਹਨ , ਉਹਨਾ ਨੇ ਸੁਖਨੈਬ ਸਿੰਘ ਸਿੱਧੂ ਨਾਲ ਖਾਸ ਮੁਲਾਕਾਤ ਦੌਰਾਨ ਮਾਲੀ ਖਿਲਾਫ਼ ਦਰਜ ਕੀਤੇ ਮਾਮਲੇ ਦੀ ਸਖ਼ਤ ਸ਼ਬਦਾਂ ਚ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਸਾਰਾ ਕੁਝ ਭਗਵੰਤ ਮਾਨ , ਮੁੱਖ ਮੰਤਰੀ ਪੰਜਾਬ ਵੱਲੋਂ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਲਈ ਕੀਤਾ ਗਿਆ ਹੈ। ਡਾ: ਗਰਗ ਨੇ ਜ਼ੋਰ ਦੇ ਕੇ ਕਿਹਾ ਕਿ ਜੋ ਵੀ ਪੰਜਾਬ ਵਿੱਚ ਬੋਲਦਾ ਹੈ ਇਹ ਉਸਦੀ ਆਵਾਜ਼ ਬੰਦ ਕਰਨ ਦੀਆਂ ਸਰਕਾਰ ਦੀਆਂ ਚਾਲਾਂ ਹਨ , ਪਰ ਇਹ ਇਹਨਾ ਚਾਲਾਂ ਵਿੱਚ ਕਾਮਯਾਬ ਨਹੀਂ ਹੋਣਗੇ। ਧਾਰਮਿਕ ਭੜਕਾਉਣ ਦੇ ਇਸ ਝੂਠੇ ਮੁਕੱਦਮੇ ਬਾਰੇ ਡਾ: ਗਰਗ ਨੇ ਕਿਹਾ ਜਿਸ ਅਮਿਤ ਜੈਨ ਵੱਲੋਂ ਇਹ ਮਾਮਲਾ ਦਰਜ ਕਰਵਾਇਆ ਗਿਆ , ਉਹ ਖੁਦ ਆਮ ਆਦਮੀ ਪਾਰਟੀ ਦਾ ਅਹੁਦੇਦਾਰ ਹੈ ਅਤੇ ਸਿਆਸੀ ਮੁਫਾਦ ਲਈ ਪਰਚਾ ਦਰਜ ਕਰਵਾਇਆ ਹੈ। ਐਫਆਈਆਰ ਵਿੱਚ ਕਿਤੇ ਨਹੀਂ ਲਿਖਿਆ ਕਿ ਕਿਹੜੇ ਸ਼ਬਦਾਂ ਕਰਕੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ। ਉਨ੍ਹਾ ਕਿਹਾ ਕਿ ਇਹ ਜੈਨ ਧਰਮ ਸਬੰਧਿਤ ਵਿਅਕਤੀ ਦੀਆਂ ਭਾਵਨਾਵਾਂ ਨੂੰ ਹਿੰਦੂ ਧਰਮ ਬਾਰੇ ਕੀਤੇ ਕਿਸੇ ਟਿੱਪਣੀ ਨਾਲ ਕਿਵੇਂ ਠੇਸ ਪਹੁੰਚ ਸਕਦੀ ਜਿਹੜੀ ਕਿ ਅਸਲ ‘ਚ ਕੀਤੀ ਵੀ ਕੇਜਰੀਵਾਲ ਨੇ ਹੈ, ਜੇਕਰ ਮੁਕੱਦਮਾ ਬਣਦਾ ਵੀ ਹੈ ਤਾਂ ਕੇਜਰੀਵਾਲ ਖਿਲਾਫ਼ ਦਰਜ ਹੋਵੇ। ਮਾਲਵਿੰਦਰ ਸਿੰਘ ਮਾਲੀ ਨੇ ਤਾਂ ਦੇਵਤਿਆਂ ਨਾਲ ਆਪਣੀ ਤੁਲਨਾ ਕਰਨ ਵਾਲੇ ਸਿਆਸੀ ਆਗੂਆਂ ਦੀ ਆਲੋਚਨਾ ਕੀਤੀ ਹੈ। ਡਾ: ਗਰਗ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਬੇਬਾਕ ਬੋਲਣ ਕਰਕੇ ਇੱਕ ਵਿਅਕਤੀ ਨੇ ਜਾਨੋ ਮਾਰਨ ਦੀ ਧਮਕੀ ਦਿੱਤੀ ਪਰ ਉਹ ਇਹਨਾ ਤੋਂ ਨਹੀਂ ਡਰਦੇ ।
ਮਾਲੀ ਨੇ ਤਾਂ ਦੇਵਤਿਆਂ ਨਾਲ ਆਪਣੀ ਤੁਲਨਾ ਕਰਨ ਵਾਲੇ ਸਿਆਸੀ ਆਗੂਆਂ ਦੀ ਆਲੋਚਨਾ ਕੀਤੀ-ਡਾਕਟਰ ਪਿਆਰੇ ਲਾਲ ਗਰਗ
Total Views: 476 ,
Real Estate



















