ਚੰਡੀਗੜ੍ਹ ਸੈਕਟਰ 10 ‘ਚ ਬੁੱਧਵਾਰ ਨੂੰ ਗ੍ਰੇਨੇਡ ਹਮਲਾ ਹੋਇਆ ਸੀ। ਪੁਲਿਸ ਵੱਲੋਂ ਸੀਸੀਟੀਵੀ ਟ੍ਰੇਸ ਕਰਨ ਤੋਂ ਬਾਅਦ ਦੋ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਹਮਲੇ ਨਾਲ ਸਬੰਧਤ ਕਿਸੇ ਵੀ ਦੋਸ਼ੀ ਬਾਰੇ ਸੂਚਨਾ ਦੇਣ ਵਾਲੇ ਨੂੰ 2 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਹੈ।ਭਾਵੇਂ ਇਸ ਸਮੇਂ ਹਿਮਾਚਲ ਪ੍ਰਦੇਸ਼ ਦੇ ਸੇਵਾਮੁਕਤ ਪ੍ਰਿੰਸੀਪਲ ਇੱਥੇ ਰਹਿੰਦੇ ਹਨ ਪਰ ਇਸ ਤੋਂ ਪਹਿਲਾਂ ਪੰਜਾਬ ਪੁਲੀਸ ਦੇ ਸੇਵਾਮੁਕਤ ਸ਼ਸ਼ਫ ਹਰਕੀਰਤ ਸਿੰਘ ਘਰ ਵਿੱਚ ਰਹਿੰਦੇ ਸਨ। ਪੁਲਸ ਨੇ ਦੇਰ ਰਾਤ ਆਟੋ ਚਾਲਕ ਨੂੰ ਗ੍ਰਿਫਤਾਰ ਕਰ ਲਿਆ, ਪਰ ਅਧਿਕਾਰੀ ਜਾਣਕਾਰੀ ਸਾਂਝੀ ਨਹੀਂ ਕਰ ਰਹੇ ਹਨ।ਸੀਸੀਟੀਵੀ ਟ੍ਰੈਕਿੰਗ ਦੌਰਾਨ ਇਹ ਸਪੱਸ਼ਟ ਹੋ ਗਿਆ ਕਿ ਮੁਲਜ਼ਮ ਸੈਕਟਰ 10 ਵਿੱਚ ਹਮਲਾ ਕਰਨ ਤੋਂ ਬਾਅਦ ਇੱਕ ਆਟੋ ਵਿੱਚ ਸੈਕਟਰ 9 ਵੱਲ ਚਲੇ ਗਏ ਸਨ। ਬੰਬ ਧਮਾਕੇ ਤੋਂ ਬਾਅਦ ਚੰਡੀਗੜ੍ਹ ਪੁਲਿਸ ਦਾ ਧਿਆਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਪੰਜਾਬ ਦੀ 2023 ਵਿੱਚ ਦਰਜ ਐਫਆਈਆਰ ਵੱਲ ਗਿਆ ਹੈ। ਦਰਅਸਲ, ਸਪੈਸ਼ਲ ਸੈੱਲ ਵੱਲੋਂ ਉਕਤ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਨੇ ਪੰਜਾਬ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਹਰਵਿੰਦਰ ਸਿੰਘ ਰਿੰਦਾ ਨੇ ਉਸਨੂੰ ਕੁਝ ਸਾਲ ਪਹਿਲਾਂ ਇਸ ਘਰ ਦੀ ਰੇਕੀ ਕਰਨ ਲਈ ਭੇਜਿਆ ਸੀ। ਜਿਸ ਦੀ ਜਾਣਕਾਰੀ ਚੰਡੀਗੜ੍ਹ ਪੁਲਿਸ ਨਾਲ ਵੀ ਸਾਂਝੀ ਕੀਤੀ ਗਈ।ਚੰਡੀਗੜ੍ਹ ਪੁਲਸ ਫਿਲਹਾਲ ਇਸ ਮਾਮਲੇ ‘ਚ ਗੈਂਗਸਟਰ ਅਤੇ ਅੱਤਵਾਦੀ ਦੋਹਾਂ ਐਂਗਲਾਂ ਤੋਂ ਜਾਂਚ ਕਰ ਰਹੀ ਹੈ। ਜਿਸ ਤਰੀਕੇ ਨਾਲ ਇਹ ਹਮਲਾ ਹੋਇਆ ਹੈ, ਇਹ ਕੋਈ ਆਮ ਹਮਲਾ ਨਹੀਂ ਹੈ।
ਚੰਡੀਗੜ੍ਹ ਬੰਬ ਧਮਾਕੇ ਦੀਆਂ ਤਾਰਾਂ ਪੰਜਾਬ ਚ 2023 ਵਿੱਚ ਦਰਜ FIR ਨਾਲ ਜੁੜੀਆਂ
Total Views: 457 ,
Real Estate



















