ਸਾਵਧਾਨ ! ਇਨਸਾਨਾਂ ਦਾ ਪਿਸ਼ਾਬ ਮਿਲਾ ਕੇ ਬਣਾਈ ਜਾ ਰਹੀ ਇਹ ਬੀਅਰ

ਸਿੰਗਾਪੁਰ ਦੀ ‘ਨਿਊਬਰੂ’ ਬੀਅਰ ‘ਚ ਇਨਸਾਨਾਂ ਦਾ ਪਿਸ਼ਾਬ ਮਿਲਾ ਕਿ ਬਣਾਇਆ ਜਾਂਦਾ ਹੈ ।  2017 ‘ਚ ਕੰਪਨੀ ਨੂੰ ਆਈਡੀਆ ਆਇਆ ਕਿ ਕਿਉਂ ਨਾ ਬੀਅਰ ਬਣਾਉਣ ਲਈ ਇਨਸਾਨਾਂ ਦੇ ਪਿਸ਼ਾਬ ਦੀ ਵਰਤੋਂ ਕੀਤੀ ਜਾਵੇ, ਇਸ ਲਈ ਇਸ ਕੰਪਨੀ ਨੇ ਉੱਤਰੀ ਯੂਰਪ ਦੇ ਸਭ ਤੋਂ ਵੱਡੇ ਮਿਊਜ਼ਿਕ ਫੈਸਟਿਵਲ ਰੋਸਕਿਲੇ ‘ਚ ਢੇਰ ਸਾਰੇ ਟਾਇਲੇਟ ਬਣਾਏ ਅਤੇ ਲਗਭਗ 50 ਹਜ਼ਾਰ ਲੀਟਰ ਪਿਸ਼ਾਬ ਇਕੱਠਾ ਕੀਤਾ ਅਤੇ ਉਸ ਤੋਂ ਬੀਅਰ ਦਾ ਨਿਰਮਾਣ ਕਰ ਦਿੱਤਾ। ਕਿ ਬੀਅਰ ਬਣਾਉਣ ਵਾਲੀ ਇਸ ਕੰਪਨੀ ਨੂੰ ਸਰਕਾਰ ਵੱਲੋਂ ਮਨਜ਼ੂਰੀ ਵੀ ਮਿਲ ਗਈ ਕਿ ਉਹ ਇਸ ਬੀਅਰ ਨੂੰ ਬਾਜ਼ਾਰ ‘ਚ ਵੇਚ ਵੀ ਸਕਦੀ ਹੈ। ਇਹ ਬੀਅਰ ਸਿੰਗਾਪੁਰ ਦੀ ਇਕ ਕੰਪਨੀ ‘ਚ ਬਣਦੀ ਹੈ। ਇਥੇ ਬਣਨ ਤੋਂ ਬਾਅਦ ਇਹ ਦੂਜੇ ਦੇਸ਼ਾਂ ‘ਚ ਵੀ ਭੇਜੀ ਜਾਂਦੀ ਹੈ, ਜਿਥੇ ਇਹ ਲੋਕਲ ਬਾਜ਼ਾਰਾਂ ‘ਚ ਵਿਕਦੀ ਹੈ। ਦੁਨੀਆਭਰ ‘ਚ ਇਸ ਬੀਅਰ ਨੂੰ ‘ਨਿਊਬਰੂ’ ਜਾਂ ਨੋਰਬਰੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜੇਕਰ ਤੁਸੀਂ ਪਿਸ਼ਾਬ ਵਾਲੀ ਬੀਅਰ ਨਹੀਂ ਪੀਣਾ ਚਾਹੁੰਦੇ ਤਾਂ ਜਦੋਂ ਵੀ ਵਾਈਨ ਸ਼ਾਪ ਜਾਂ ਠੇਕੇ ਤੋਂ ਬੀਅਰ ਲਓ ਤਾਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਉਸ ਵਿਚ ਨਿਊਬਰੂ ਨਾਮ ਦੀ ਬੀਅਰ ਨਾ ਹੋਵੇ।

Total Views: 146 ,
Real Estate