ਬਲਰਾਜ ਸਿੰਘ ਸਿੱਧੂ, ਯੂ ਕੇ.
ਇਸ ਇਲਾਕੇ ਦੀਆਂ ਬਹੁਤੀਆਂ ਇਮਾਰਤਾਂ ਅਮੀਰ ਰਾਮਪਾਨੀ ਪਰਿਵਾਰ ਦੀ ਮਲਕੀਅਤ ਸਨ ਅਤੇ ਉਨ੍ਹਾਂ ਦੇ ਆਖ਼ਰੀ ਵਾਰਸ ਦੀ ਬੇਔਲਾਦ ਮੌਤ ਹੋ ਗਈ ਸੀ। ਇੰਝ ਇਲਾਕੇ ਦੀਆਂ ਇਮਾਰਤਾਂ ਲਾ ਸੇਰੇਨਿਿਸਮਾ ਦੀ ਜਾਇਦਾਦ ਬਣ ਗਈਆਂ ਸਨ, ਅਰਥਾਤ ਸਰਕਾਰੀ ਸੰਪਤੀ ਬਣ ਗਈਆਂ ਸਨ। ਰਈਸਾ ਅਤੇ ਉੱਚ-ਅਦਿੱਕਾਰੀਆਂ ਨੂੰ ਵੇਸਵਾਵਾਂ ਦਿਆਂ ਹੱਥਾਂ ਦੀ ਕਠਪੁੱਤਲੀ ਬਣਨ ਤੋਂ ਬਚਾਉਣ ਲਈ ਸ਼ਾਸਕਾ ਨੇ ਵੇਸਵਾਵਾਂ ਨੂੰ ਉਹਨਾਂ ਦੀ ਹਰਕਤ ਅਤੇ ਵਿਵਹਾਰ ਵਿੱਚ ਬੁਰੀ ਤਰ੍ਹਾਂ ਪ੍ਰਤਿਬੰਧਿਤ ਕਰ ਦਿੱਤਾ ਸੀ। ਵੇਸਵਾਵਾਂ ‘ਤੇ ਕਰਫਿਊ ਲਗਾ ਦਿੱਤਾ ਗਿਆ ਸੀ ਅਤੇ ਉਹ ਸ਼ਨੀਵਾਰ ਤੋਂ ਬਿਨਾਂ ਉਹ ਹੋਰ ਕਿਸੇ ਦਿਨ ਆਪਣਾ ਇਲਾਕਾ ਛੱਡ ਕੇ ਹੋਰ ਕਿੱਤੇ ਨਹੀਂ ਜਾ ਸਕਦੀਆ ਸਨ ਅਤੇ ਪਹਿਚਾਣ ਲਈ ਉਨ੍ਹਾਂ ਨੂੰ ਪੀਲੇ ਰੰਗ ਦਾ ਸਕਾਰਫ਼ ਪਹਿਨਣਾ ਪੈਂਦਾ ਸੀ, ਜਦੋਂ ਕਿ ਇੱਟਲੀ ਦੀ ਇੱਕ ਪਰਿਵਾਰਿਕ ਵਿਆਹੁਤਾ ਔਰਤ ਚਿੱਟੇ ਰੰਗ ਸਕਾਰਫ਼ ਪਹਿਨਦੀ ਸੀ। ਵੇਸਵਾਵਾਂ ਖਾਸ ਪਵਿੱਤਰ ਦਿਨਾਂ ‘ਤੇ ਕੰਮ ਨਹੀਂ ਕਰ ਸਕਦੀਆਂ ਸਨ, ਨਿਯਮਾਂ ਦੀ ਉਲੰਘਣਾ ਦੇ ਨਾਲ ਕਈ ਸਖਤ ਸਜ਼ਾਵਾਂ ਵੀ ਸਨ ਤੇ ਕਈ ਵਾਰ ਤਾਂ ਚੌਰਸਤੇ ਵਿੱਚ ਥਮਲੇ ਨਾਲ ਬੰਨ੍ਹ ਕੇ ਕੋਰੜੇ ਵੀ ਮਾਰੇ ਜਾਂਦੇ ਸਨ। ਇਸ ਤੋਂ ਇਲਾਵਾ 1514 ਵਿੱਚ ਇਸ ਪੇਸ਼ੇ ‘ਤੇ ਆਮਦਨੀ ਕਰ ਲਾਜ਼ਮੀ ਕਰ ਦਿੱਤਾ ਗਿਆ ਸੀ। ਸੇਰੇਨਿਿਸਮਾ ਦੁਆਰਾ ਲਗਾਏ ਗਏ ਵੇਸਵਾਗਮਨੀ ਉੱਤੇ ਟੈਕਸਾਂ ਨੇ 1514 ਵਿੱਚ ਆਰਸੇਨੇਲ ਵਿੱਚ ਖੁਦਾਈ ਲਈ ਵਿੱਤ ਵਿੱਚ ਮਦਦ ਕੀਤੀ ਸੀ।
ਸੋਲਵੀਂ ਸਦੀ ਦੇ ਦੌਰਾਨ ਕਾਮ ਦੀ ਖੁੱਲ੍ਹ ਅਤੇ ਵੇਸਵਾਵਾਂ ਦੇ ਭਾਅ ਜ਼ਿਆਦਾ ਹੋਣ ਕਾਰਨ ਵੈਨਿਸ ਵਿੱਚ ਸਮਲੰਿਗੀ ਸੰਬੰਧ ਬਹੁਤ ਵੱਧ ਗਏ ਸਨ ਅਤੇ ਇੱਕ ਗੰਭੀਰ ਸਮਾਜਿਕ ਸਮੱਸਿਆ ਬਣ ਗਏ ਸਨ। ਵਿਆਹੁਤਾ ਜੋੜਿਆਂ ਦੇ ਤਲਾਕ ਦੀ ਦਰ ਵਿੱਚ ਤੇਜ਼ੀ ਨਾਲ ਵਾਧਾ ਹੋਣ ਲੱਗ ਪਿਆ ਸੀ। ਰਸਮੀ ਤੌਰ ‘ਤੇ ਵੈਨਿਸ ਦੇ ਡੋਜ਼ੇ (ਸ਼ਾਸਕ) ਨੇ ਸਮਲੰਿਗੀ ਸੰਬੰਧਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਵੇਸਵਾਵਾਂ ਤੋਂ ਮਦਦ ਮੰਗੀ ਗਈ ਸੀ। ਸਰਕਾਰੀ ਅਧਿਕਾਰੀਆਂ ਦੁਆਰਾ ਵੇਸਵਾਵਾਂ ਨੂੰ ਖੁੱਲ੍ਹ ਦਿੱਤੀ ਗਈ ਸੀ ਕਿ ਉਹ ਆਪਣੀਆਂ ਛਾਤੀਆਂ ਨੰਗੀਆਂ ਕਰਕੇ ਚੁਬਾਰਿਆਂ ਦੀਆਂ ਬਾਰੀਆਂ ਵਿੱਚ ਖੜ੍ਹੀਆਂ ਹੋ ਕੇ ਗਾਹਕਾਂ ਨੂੰ ਭਰਮਾਇਆ ਕਰਨ ਤਾਂ ਜੋ ਸਮਲੰਿਗੀ ਮਰਦ ਉਨ੍ਹਾਂ ਵੱਲ ਆਕਰਸ਼ਿਤ ਹੋ ਸਕਣ। ਇਹ ਹੀ ਨਹੀਂ ਵੇਸਵਾਵਾਂ ਨੂੰ ਨਗਨ ਅਵਸਥਾ ਵਿੱਚ ਰਾਤ ਨੂੰ ਹੱਥ ਵਿੱਚ ਲਾਲਟੈਣ ਫੜਕੇ ਪੁਲ ‘ਤੇ ਬੇਪਰਵਾਹ ਤੁਰਨ-ਫਿਰਨ ਅਤੇ ਖੜ੍ਹੇ ਹੋਣ ਦੀ ਇਜਾਜ਼ਤ ਵੀ ਦਿੱਤੀ ਗਈ ਸੀ। ਅਜਿਹੀ ਪ੍ਰੇਰਨਾ ਦੇ ਨਾਲ ਸਮਲੰਿਗੀ ਮਰਦਾਂ ਨੂੰ ਕੁਦਰਤ ਦੇ ਵਿਰੁੱਧ ਪਾਪ ਕਰਨ ਤੋਂ ਮੋੜਨ ਲਈ ਸੇਰੇਨਿਿਸਮਾ ਦੇ ਸ਼ਾਸਕ ਵੱਲੋਂ ਵੇਸ਼ਵਾਵਾਂ ਨੂੰ ਧਨਰਾਸ਼ੀ, ਸਨਮਾਨ ਅਤੇ ਇਨਾਮ ਵੀ ਦਿੱਤੇ ਜਾਣ ਦੀ ਗਵਾਹੀ ਵੀ ਤਵਾਰੀਖ ਭਰਦੀ ਹੈ। ਦੁਨੀਆਂ ਦਾ ਸਭ ਤੋਂ ਪ੍ਰਸਿੱਧ ਜਨਾਨੀਬਾਜ਼ ਜ਼ਿਆਕਮੋ ਕੈਸਾਨੋਵਾ ਆਪਣੀ ਜੀਵਨੀ ਵਿੱਚ ਜ਼ਿਕਰ ਕਰਦਾ ਹੈ ਕਿ ਉਹ ਇਰਸ ਖੇਤਰ ਵਿੱਚ ਅਕਸਰ ਜਾਇਆ ਕਰਦਾ ਸੀ।




















