ਆਸਾਰਾਮ ਦਾ ਮੁੰਡਾ ਨਾਰਾਇਣ ਸਾਈਂ ਵੀ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਕਰਾਰ

ਬਲਾਤਕਾਰ ਦੇ ਮਾਮਲੇ ’ਚ ਜੋਧਪੁਰ ਜੇਲ੍ਹ ‘ਚ ਬੰਦ ਆਸਾਰਾਮ ਦੇ ਮੁੰਡੇ ਨਾਰਾਇਣ ਸਾਈਂ ਨੂੰ ਵੀ ਬਲਾਤਕਾਰ ਦੇ ਮਾਮਲੇ ‘ਚ ਅੱਜ ਸੂਰਤ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਗਿਆ ਹੈ। 30 ਅਪਰੈਲ ਨੂੰ ਸਜ਼ਾ ਦਾ ਐਲਾਨ ਹੋਵੇਗਾ । ਨਾਰਾਇਣ ‘ਤੇ ਜਹਾਂਗੀਰਪੁਰਾ ਸਥਿਤ ਆਸ਼ਰਮ ‘ਚ ਇੱਕ ਫੌਲੋਅਰ ਨਾਲ 2002 ‘ਚ ਬਲਾਤਕਾਰ ਕਰਨ ਦਾ ਇਲਜ਼ਾਮ ਹੈ। ਇਸ ਤੋਂ ਇਲਾਵਾ ਵਾਰ-ਵਾਰ 2004 ਤਕ ਛੇੜਛਾੜ ਕਰਨ ਦਾ ਵੀ ਇਲਜ਼ਾਮ ਹੈ। ਉਸ ਨੇ ਆਪਣੇ ਸਾਥੀਆਂ ਨਾਲ ਮਿਲਕੇ ਪੀੜਤਾ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। 6 ਅਕਤੂਬਰ, 2013 ਨੂੰ ਪੀੜਤਾ ਨੇ ਇਸ ਮਾਮਲੇ ‘ਚ ਸੂਰਤ ‘ਚ ਐਫਆਈਆਰ ਦਰਜ ਕਰਵਾਈ ਸੀ। ਪੀੜਤਾ ਨੇ ਨਾਰਾਇਣ ਸਮੇਤ ਹੋਰ ਸੱਤ ਲੋਕਾਂ ਖਿਲਾਫ ਐਫਆਈਆਰ ਕਰਵਾਈ। 4 ਦਸੰਬਰ, 2013 ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

Total Views: 154 ,
Real Estate