ਰਾਜ ਸਭਾ ਚੋਣ: ਬਿੱਟੂ ਤੇ ਕਿਰਨ ਚੌਧਰੀ ਬਿਨਾਂ ਮੁਕਾਬਲਾ ਜੇਤੂ

ਕੇਂਦਰੀ ਮੰਤਰੀ ਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਤੇ ਹਰਿਆਣਾ ਤੋਂ ਪਾਰਟੀ ਦੀ ਆਗੂ ਕਿਰਨ ਚੌਧਰੀ ਕ੍ਰਮਵਾਰ ਰਾਜਸਥਾਨ ਤੇ ਹਰਿਆਣਾ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲਾ ਚੁਣੇ ਗਏ ਹਨ। ਰਾਜ ਸਭਾ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ ਅੱਜ ਆਖਰੀ ਤਰੀਕ ਸੀ। ਕੇਂਦਰੀ ਮੰਤਰੀ ਤੇ ਭਾਜਪਾ ਉਮੀਦਵਾਰ ਜੌਰਜ ਕੁਰੀਅਨ ਮੱਧ ਪ੍ਰਦੇਸ਼ ਤੋਂ, ਅਭਿਸ਼ੇਕ ਸਿੰਘਵੀ ਤਿਲੰਗਾਨਾ ਤੋਂ, ਮਮਤਾ ਮੋਹੰਤਾ ਉੜੀਸਾ ਤੋਂ ਅਤੇ ਸਾਬਕਾ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਤੇ ਸੁਪਰੀਮ ਕੋਰਟ ਦੇ ਵਕੀਲ ਮਨਨ ਕੁਮਾਰ ਮਿਸ਼ਰਾ ਬਿਹਾਰ ਤੋਂ ਉਪਰਲੇ ਸਦਨ ਦੀ ਜ਼ਿਮਨੀ ਚੋਣ ਲਈ ਨਿਰਵਿਰੋਧ ਚੁਣੇ ਗਏ ਹਨ। ਰਾਜਸਥਾਨ ਤੋਂ ਰਾਜ ਸਭਾ ਦੀ ਜ਼ਿਮਨੀ ਚੋਣ ਲਈ ਬਿੱਟੂ ਸਣੇ ਤਿੰਨ ਉਮੀਦਵਾਰਾਂ ਨੇ ਨਾਮਜ਼ਦਗੀ ਭਰੀ ਸੀ, ਜਿਨ੍ਹਾਂ ਵਿਚੋਂ ਇਕ ਭਾਜਪਾ ਦਾ ਡੰਮੀ ਉਮੀਦਵਾਰ ਸੀ। ਨਾਮਜ਼ਦਗੀਆਂ ਦੀ ਜਾਂਚ-ਪੜਤਾਲ ਦੌਰਾਨ 22 ਅਗਸਤ ਨੂੰ ਆਜ਼ਾਦ ਉਮੀਦਵਾਰ ਬਬੀਤਾ ਵਧਵਾਨੀ ਦੇ ਕਾਗਜ਼ ਰੱਦ ਕਰ ਦਿੱਤੇ ਗਏ ਸਨ।

Total Views: 185 ,
Real Estate