ਬਾਗੀ ਅਕਾਲੀ ਕਹਾਉਣ ਵਾਲਿਆਂ ਤੋਂ 90 ਲੱਖ 18 % ਵਿਆਜ ਸਮੇਤ ਗੁਰੂ ਕੀ ਗੋਲਕ ਵਿੱਚ ਜਮਾਂ ਕਰਾਉਣ ਤੋਂ ਬਆਦ ਹੀ ਇਹਨਾਂ ਵੱਲੋਂ ਦਿੱਤੇ ਪੱਤਰਾਂ ਤੇ ਵਿਚਾਰ ਕੀਤੀ ਜਾਵੇ 

16 ਸਤੰਬਰ 2024 ਅੰਮ੍ਰਿਤਸਰ (PMO) ਪ੍ਰੈਸ ਨਾਲ ਗਲਬਾਤ ਕਰਦਿਆਂ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਅੱਜ ਅਸੀਂ ਪੰਚ ਪ੍ਰਧਾਨੀ , ਸਿੱਖ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਹੇਠ ਸਰਸੇ ਵਾਲੇ ਅਖੌਤੀ ਸਾਧ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਨ ਤੋਂ ਬਾਅਦ ਉਸ ਬਲਾਤਕਾਰੀ ਵੱਲੋਂ ਬਿਨ੍ਹਾਂ ਮੰਗੇ ਦਿੱਤੀ ਮਾਫੀ ਨੂੰ ਸਿੱਖ ਜਗਤ ਵੱਲੋਂ ਵਿਰੋਧ ਕਰਨ ਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਨੀਅਤ ਨਾਲ ਇੱਕ ਸਾਜ਼ਿਸ ਦੇ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋ ਕਰਦਿਆਂ ਸ਼੍ਰੋਮਣੀ ਅਕਾਲ ਦਬਾਅ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਕੀ ਦੀ ਗੋਲਕ ਵਿਚੋਂ 90 ਲੱਖ ਦੇ ਵੱਖ-ਵੱਖ ਅਖਬਾਰਾਂ ਵਿੱਚ ਇਸ਼ਤਿਹਾਰ ਲਵਾਏ ਸਨ । ਕਿ ਸਰਸੇ ਸਾਧ ਦੇ ਸਬੰਧ ‘ਚ ਸ੍ਰੀ ਅਕਾਲ ਤਖਤ ਸਹਿਬ ਤੋਂ ਦਿੱਤੀ ਮਾਫੀ ਨੂੰ ਸਿੱਖ ਜਗਤ ਇਨ-ਬਿਨ ਪ੍ਰਵਾਨ ਕਰੇ । ਪਰ ਸਿਖ ਜਗਤ ਵੱਲੋਂ ਬਲਾਤਕਾਰੀ ਗੁੰਡੇ ਅਖੌਤੀ ਸਾਧ ਦੇ ਖਿਲਾਫ ਵਿਰੋਧ ਜਾਰੀ ਰੱਖਿਆ ਤਾਂ ਸ੍ਰੀ ਅਕਾਲ ਤਖਤ ਸਹਿਬ ਤੋਂ ਇਸ ਗਲਤ ਦਿੱਤੀ ਮਾਫੀ ਦੇ ਫੈਸਲੇ ਨੂੰ ਵਾਪਿਸ ਲਿਆ ਗਿਆ।
ਸ੍ਰ:ਸਿਰਸਾ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਅੱਜ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਮੰਗ ਕੀਤੀ ਹੈ ਕਿ ਜਿਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਮੈਂਬਰਾਂ, ਜਿਵੇਂ ਕਿ ਕਰਨੈਲ ਸਿੰਘ ਪੰਜੌਲੀ ਅਤੇ ਰਾਮਪਾਲ ਸਿੰਘ ਬੈਨੀਪਾਲ ਆਦਿ ਜੋ ਬਾਗੀ ਕਹਾਉਣ ਵਾਲਿਆਂ ਨੇ ਆਪ ਜੀ ਨੂੰ ਕੱੁਝ ਦਿਨ ਪਹਿਲਾ ਸੁਖਬੀਰ ਸਿਹੁੰ ਬਾਦਲ ਦੇ ਖਿਲਾਫ ਸਖਤ ਕਰਵਾਈ ਕਰਨ ਦੀ ਮੰਗ ਕੀਤੀ ਹੈ । ਇਹ ਸਾਰੇ ਬਰਾਬਰ ਦੇ ਦੋਸ਼ੀ ਹਨ । ਕਿਉਂਕਿ ਇਹਨਾਂ ਸਾਰਿਆਂ ਨੇ ਇਕ ਕਾਤਲ ਬਲਾਤਕਾਰੀ ਗੁੰਡੇ ਅਖੌਤੀ ਸਾਧ ਨੂੰ ਗਲਤ ਦਿੱਤੀ ਮਾਫੀ ਨੂੰ ਮੰਨਣ ਵਾਸਤੇ ਗੁਰੂ ਕੀ ਗੋਲਕ ਚੋਂ 90 ਲੱਖ ਦੇ ਅਖਬਾਰਾਂ ਵਿੱਚ ਦਿੱਤੇ ਸਨ । ਇਸ਼ਤਿਹਾਰ ਵਾਲੀ ਸਾਰੀ ਰਕਮ (90 ਲੱਖ ਰੁਪਏ) 18% ਵਿਆਜ ਸਮੇਤ ਗੁਰੂ ਕੀ ਗੋਲਕ ‘ਚ ਜਮਾਂ ਕਰਾਉਣ ਤੋਂ ਬਾਅਦ ਹੀ । ਇਹਨਾਂ ਵਲੋਂ ਕੀਤੇ ਬਜਰ ਗੁਨਾਹਾਂ ਵਾਲੇ ਪੱਤਰਾਂ ਤੇ ਵਿਚਾਰ ਕੀਤੀ ਜਾਵੇ ।

Total Views: 127 ,
Real Estate