ਵਿਨੇਸ਼ ਫੋਗਾਟ: ਪੈਰਿਸ ਓਲੰਪਿਕ ਵਿੱਚ ਕੁਸ਼ਤੀ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਵਿਨੇਸ਼ ਅਯੋਗ ਕਰਾਰ

ਪੈਰਿਸ ਓਲੰਪਿਕ ਵਿੱਚ ਮੰਗਲਵਾਰ ਨੂੰ ਲਗਾਤਾਰ ਤਿੰਨ ਮੁਕਾਬਲੇ ਜਿੱਤਣ ਵਾਲੀ ਭਲਵਾਨ ਵਿਨੇਸ਼ ਫੋਗਾਟ ਲਈ ਬੁੱਧਵਾਰ ਦਾ ਦਿਨ ਚੰਗਾ ਨਹੀਂ ਰਿਹਾ।ਵਿਨੇਸ਼ ਫੋਗਾਟ ਨੂੰ ਫਾਈਨਲ ਮੁਕਾਬਲੇ ਤੋਂ ਪਹਿਲਾਂ ਅਯੋਗ ਕਰਾਰ ਦਿੱਤਾ ਗਿਆ। ਪੀਟੀਆਈ ਅਤੇ ਏਐੱਨਆਈ ਨਿਊਜ਼ ਏਜੰਸੀ ਨੇ ਓਲੰਪਿਕ ਐਸੋਸੀਏਸ਼ਨ ਦਾ ਹਵਾਲਾ ਦਿੰਦਿਆਂ ਫੋਗਾਟ ਦੇ ਅਗਲੇ ਮੁਕਾਬਲੇ ਲਈ ਅਯੋਗ ਹੋਣ ਦੀ ਪੁਸ਼ਟੀ ਕੀਤੀ ਹੈ।ਵਿਨੇਸ਼ ਨੂੰ 100 ਗ੍ਰਾਮ ਜ਼ਿਆਦਾ ਵਜ਼ਨ ਕਰਕੇ ਮੁਕਬਾਲੇ ਤੋਂ ਬਾਹਰ ਕੀਤਾ ਗਿਆ ਹੈ।
ਟੀਮ ਇੰਡੀਆ ਵੱਲੋਂ ਕੀਤੇ ਇੱਕ ਟਵੀਟ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਵਿਨੇਸ਼ ਨੇ 50 ਕਿਲੋਵਰਗ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸੀ ਪਰ ਉਨ੍ਹਾਂ ਦਾ ਵਜ਼ਨ ਕਰੀਬ 100 ਗ੍ਰਾਮ ਜ਼ਿਆਦਾ ਆਇਆ ਹੈ।ਵਿਨੇਸ਼ ਨੇ 6 ਅਗਸਤ ਦੀ ਰਾਤ ਨੂੰ ਮਹਿਲਾ ਕੁਸ਼ਤੀ ਦੇ 50 ਕਿਲੋਗ੍ਰਾਮ ਭਾਰ ਵਰਗ ਇਵੇਂਟ ਵਿੱਚ ਕਿਊਬਾ ਦੀ ਭਲਵਾਨ ਨੂੰ ਮਾਤ ਦਿੱਤੀ ਸੀ ਅਤੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ।ਵਿਨੇਸ਼ ਦੇ ਅਯੋਗ ਕਰਾਰ ਹੋਣ ਤੋਂ ਬਾਅਦ ਇਸ ਇਵੇਂਟ ਵਿੱਚ ਭਾਰਤ ਦੇ ਗੋਲਡ ਜਾਂ ਸਿਲਵਰ ਜਿੱਤਣ ਦਾ ਸੁਫਨਾ ਅਧੂਰਾ ਰਹਿ ਗਿਆ ਹੈ।

Total Views: 480 ,
Real Estate