ਸਪਾਈਸਜੈੱਟ ਦੀ ਮੁਲਾਜ਼ਮ ਨੇ ਹਵਾਈ ਅੱਡੇ ‘ਤੇ CISF ਜਵਾਨ ਨੂੰ ਮਾਰਿਆ ਥੱਪੜ

ਵੀਰਵਾਰ ਨੂੰ ਜੈਪੁਰ ਹਵਾਈ ਅੱਡੇ ‘ਤੇ ਸਪਾਈਸ ਜੈੱਟ ਦੀ ਇਕ ਮਹਿਲਾ ਕਰਮਚਾਰੀ ਨੇ CISF (ਕੇਂਦਰੀ ਉਦਯੋਗਿਕ ਸੁਰੱਖਿਆ ਬਲ) ਦੇ ਜਵਾਨ ਨੂੰ ਥੱਪੜ ਮਾਰ ਦਿੱਤਾ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਮੁਤਾਬਕ ਸੁਰੱਖਿਆ ਜਾਂਚ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋਇਆ ਸੀ, ਜਦਕਿ ਏਅਰਲਾਈਨ ਨੇ ਇਸ ਨੂੰ ਜਿਨਸੀ ਸ਼ੋਸ਼ਣ ਦਾ ਗੰਭੀਰ ਮਾਮਲਾ ਦੱਸਿਆ ਹੈ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਹੈ।ਘਟਨਾ ਦੀ ਜੋ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਉਸ ਵਿੱਚ ਸੀਆਈਐਸਐਫ ਅਧਿਕਾਰੀ ਸਪਾਈਸ ਜੈੱਟ ਦੀ ਮਹਿਲਾ ਮੈਂਬਰ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਉਹ ਅਚਾਨਕ ਦੋ ਕਦਮ ਅੱਗੇ ਵਧਦੀ ਹੈ ਅਤੇ ਉਸ ਦੇ ਮੂੰਹ ‘ਤੇ ਥੱਪੜ ਮਾਰਦੀ ਹੈ। ਫਿਰ ਇੱਕ ਮਹਿਲਾ ਕਾਂਸਟੇਬਲ ਉਸਨੂੰ ਇੱਕ ਪਾਸੇ ਲੈ ਗਈ।

 

Total Views: 215 ,
Real Estate