ਪੰਜਾਬ ‘ਚ ਹੋਇਆ ਪਰਚਾ ਦਰਜ, ਗੁਜਰਾਤ ਪੁਲਿਸ ਨੇ ਦਿੱਤੀ ਸੁਰੱਖਿਆ

21 ਜੂਨ ਨੂੰ ਪੰਜਾਬ ਦੇ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਨਿਡਲੁੲਨਚੲਰ ਅਰਚਨਾ ਮਕਵਾਨਾ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਕੀਤੀ ਹੈ। ਅਰਚਨਾ ਖਿਲਾਫ ਧਾਰਾ 295-ਏ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ ਕੀਤਾ ਗਿਆ ਹੈ।
ਪਰਚਾ ਦਰਜ ਹੋਣ ਤੋਂ ਬਾਅਦ ਅਰਚਨਾ ਮਕਵਾਨਾ ਨੇ ਇਕ ਨਵਾਂ ਵੀਡੀਓ ‘ਚ ਕਿਹਾ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਹਨ, ਜੇਕਰ ਗੁਜਰਾਤ ਸਰਕਾਰ ਨੇ ਮੈਨੂੰ ਸੁਰੱਖਿਆ ਨਾ ਦਿੱਤੀ ਹੁੰਦੀ, ਤਾਂ ਮੇਰਾ ਕੀ ਹੁੰਦਾ, ਉਸ ਨੂੰ ਵਡੋਦਰਾ ਕ੍ਰਾਈਮ ਬ੍ਰਾਂਚ ਤੋਂ ਪੁਲਸ ਸੁਰੱਖਿਆ ਦਿੱਤੀ ਗਈ ਹੈ। ਮੈਂ ਇਸ ਲਈ ਅਪਲਾਈ ਵੀ ਨਹੀਂ ਕੀਤਾ। ਪੁਲਸ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਠੀਕ ਹਾਂ ਅਤੇ ਗੁਜਰਾਤ ਸਰਕਾਰ ਦਾ ਧੰਨਵਾਦ ਕਰਦੀ ਹਾਂ।”

Total Views: 12 ,
Real Estate