ਹਾਈ ਕੋਰਟ ਨੇ ਆਮਿਰ ਖਾਨ ਦੇ ਮੁੰਡੇ ਦੀ ਪਹਿਲੀ ਫਿਲਮ ‘ਮਹਾਰਾਜ’ ’ਤੇ ਲੱਗੀ ਰੋਕ ਹਟਾਈ

ਗੁਜਰਾਤ ਹਾਈ ਕੋਰਟ ਨੇ ਵੀ ਸ਼ੁਕਰਵਾਰ ਨੂੰ ਬਾਲੀਵੁੱਡ ਸਟਾਰ ਆਮਿਰ ਖਾਨ ਦੇ ਬੇਟੇ ਜੁਨੈਦ ਦੀ ਪਹਿਲੀ ਫਿਲਮ ਮਹਾਰਾਜ ਦੀ ਰਿਲੀਜ਼ ’ਤੇ ਲੱਗੀ ਅੰਤਰਿਮ ਰੋਕ ਹਟਾ ਉਂਦੇ ਹੋਏ ਕਿਹਾ ਕਿ ਫਿਲਮ ’ਚ ਕੁੱਝ ਵੀ ਅਪਮਾਨਜਨਕ ਨਹੀਂ ਹੈ ਅਤੇ ਇਸ ’ਚ ਪੁਸ਼ਤੀਮਾਰਗ ਸੰਪ੍ਰਦਾਇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ, ਜਿਵੇਂ ਕਿ ਪਟੀਸ਼ਨ ’ਚ ਦੋਸ਼ ਲਗਾਇਆ ਗਿਆ ਹੈ।ਇਹ ਫਿਲਮ 1862 ਦੇ ਮਾਨਹਾਨੀ ਦੇ ਕੇਸ ’ਤੇ ਅਧਾਰਤ ਹੈ ਜਿਸ ’ਚ ਵੈਸ਼ਣਵ ਧਾਰਮਕ ਆਗੂ ਅਤੇ ਸਮਾਜ ਸੁਧਾਰਕ ਕਰਸੰਦਾਸ ਮੁਲਜੀ ਸ਼ਾਮਲ ਹਨ। ਪੁਸ਼ਤੀਮਾਰਗ ਸੰਪਰਦਾ ਦੇ ਕੁੱਝ ਮੈਂਬਰਾਂ ਨੇ ਨੈੱਟਫਲਿਕਸ ’ਤੇ ਫਿਲਮ ਦੀ ਰਿਲੀਜ਼ ਦੇ ਵਿਰੁਧ ਪਟੀਸ਼ਨ ਦਾਇਰ ਕੀਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਇਸ ਨਾਲ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

Total Views: 15 ,
Real Estate