ਭਾਰਤ ਅਤੇ ਕੈਨੇਡਾ ਵਿਚਾਲੇ ਟੀ-20 ਵਿਸ਼ਵ ਕੱਪ ਦੇ ਗਰੁੱਪ ਮੈਚ ਨੂੰ ਸ਼ਨੀਵਾਰ ਨੂੰ ਗਿੱਲਾ ਆਊਟਫੀਲਡ ਹੋਣ ਕਾਰਨ ਬਿਨਾਂ ਇਕ ਵੀ ਗੇਂਦ ਖੇਡੇ ਰੱਦ ਕਰ ਦਿਤਾ ਗਿਆ। ਇਹ ਭਾਰਤ ਦਾ ਆਖਰੀ ਗਰੁੱਪ ਮੈਚ ਸੀ। ਦੋਹਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ।ਭਾਰਤ ਪਹਿਲਾਂ ਹੀ ਤਿੰਨ ਮੈਚ ਜਿੱਤ ਕੇ ਗਰੁੱਪ-ਏ ਤੋਂ ਸੁਪਰ ਅੱਠ ਲਈ ਕੁਆਲੀਫਾਈ ਕਰ ਚੁੱਕਾ ਹੈ। ਭਾਰਤੀ ਟੀਮ ਹੁਣ ਸੁਪਰ ਅੱਠ ’ਚ 20 ਜੂਨ ਨੂੰ ਅਫਗਾਨਿਸਤਾਨ ਨਾਲ ਭਿੜੇਗੀ। ਇਸ ਦੇ ਨਾਲ ਹੀ ਕੈਨੇਡਾ ਦੀ ਟੀਮ ਬਾਹਰ ਹੋ ਗਈ ਹੈ।
Total Views: 73 ,
Real Estate