ਟਕਸਾਲੀ ਵਰਕਰਾਂ ਨੂੰ ਨਜ਼ਰ ਅੰਦਾਜ਼ ਕਰਨਾ ਆਪ ਤੇ ਅਕਾਲੀ ਦਲ ਨੂੰ ਪਿਆ ਮਹਿੰਗਾ

ਵੀਰਪਾਲ ਭਗਤਾ
ਪਿਛਲੀ ਵਿਧਾਨ ਸਭਾ ਚੋਣਾਂ ਵਿਚ ਸਾਨੋ ਸੋਕਤ ਨਾਲ ਜਿੱਤ ਪ੍ਰਾਪਤ ਕਰਕੇ ਸੂਬੇ ਵਿਚ 92 ਵਿਧਾਇਕਾਂ ਨਾਲ ਪੰਜਾਬ ਵਿਚ ਸਰਕਾਰ ਬਣਾਉਣ ਵਾਲੀ ਆਪ ਨੂੰ ਆਪਣੇ ਹੀ ਟਕਸਾਲੀ ਵਰਕਰਾਂ ਨੂੰ ਨਜਰ ਅੰਦਾਜ ਕਰਕੇ ਦੂਜੀਆਂ ਪਾਰਟੀਆਂ ਵਿਚ ਆਏ ਵਿਆਕਤੀਆਂ ਨੂੰ ਅੱਗੇ ਕਰਨਾ ਮਹਿੰਗਾ ਪਿਆ ਹੈ। ਆਪ ਵਿਧਾਨ ਸਭਾ ਚੋਣਾਂ ਆਪਣੇ ਟਕਸਾਲੀ ਵਰਕਰਾਂ ਦੀ ਮਿਹਨਤ ਸਦਕਾ ਜਿੱਤੀਆਂ ਸਨ ਪਰ ਆਪ ਨੇ ਵੱਡੇ ਬਹੁਮਤ ਨਾਲ ਸੱਤਾ ਹਾਸਿਲ ਕਰਨ ਦੇ ਬਾਵਜੂਦ ਦੂਜੀਆਂ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨੂੰ ਆਪ ਵਿਚ ਸਾਮਿਲ ਕਰਨ ਜਾਰੀ ਰੱਖਿਆ ਹੈ। ਜਿਸ ਕਾਰਨ ਅੰਦਰਖਾਤੇ ਆਪ ਦੇ ਟਕਸਾਲੀ ਵਰਕਰ ਢਾਹਢੇ ਪ੍ਰੇਸ਼ਾਨ ਵਿਖਾਈ ਦਿੰਦੇ ਸਨ। ਪਿੰਡਾਂ ਵਿਚ ਸਿਆਸੀ ਪਾਰਟੀਆਂ ਨਾਲ ਸਬੰਧ ਰੱਖਣ ਵਾਲੇ ਆਗੂਆਂ ਦੀ ਅਕਸਰ ਹੀ ਇਕ ਦੂਜੇ ਲੀਡਰ ਨਾਲ ਬਹੁਤੀ ਬਣਦੀ ਨਹੀ ਹੁੰਦੀ। ਵਿਧਾਨ ਸਭਾ ਚੋੰਣਾਂ ਸਮੇਂ ਆਪ ਦਾ ਵਿਰੋਧ ਕਰਨ ਵਾਲੇ ਕੁਝ ਵਿਰੋਧੀ ਆਗੂ ਸੂਬੇ ਵਿਚ ਆਪ ਦੀ ਸਰਕਾਰ ਬਣਨ ਤੇ ਆਪ ਵਿਚ ਸਾਮਲ ਹੋਕੇ ਆਪ ਦੇ ਹੀ ਟਕਸਾਲੀ ਵਰਕਰਾਂ ਨੂੰ ਚਿੜਾ ਰਹੇ ਹਨ। ਜਿਸ ਕਰਕੇ ਕੁਝ ਕੁ ਆਪ ਵਰਕਰ ਤਾ ਮਜਬੂਰਨ ਪਾਰਟੀ ਨੂੰ ਅਲਵਿਦਾ ਆਖ ਗਏ ਅਤੇ ਕੁਝ ਕੁ ਪਾਰਟੀ ਵਿਚ ਰਹਿ ਕੇ ਸਬਰ ਦਾ ਘੁੱਟ ਭਰੀ ਬੈਠੇ ਹਨ, ਹੁਣ ਆਪ ਦੀ ਸੂਬੇ ਵਿਚ ਹੋਈ ਹਾਰ ਤੋਂ ਕੁਝ ਟਕਸਾਲੀ ਆਪ ਆਗੂ ਅੰਦਰਖਾਤੇ ਖੁਸ਼ ਹਨ।
ਇਸੇ ਤਰ੍ਹਾਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਕੁਝ ਟਕਸਾਲੀ ਅਕਾਲੀ ਆਗੂਆਂ ਨਜ਼ਰ ਅੰਦਾਜ ਕਰਨਾ ਦਲ ਨੂੰ ਮਹਿੰਗਾ ਪਿਆ ਹੈ। ਭਾਵੇਂ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੁਝ ਨਰਾਜ਼ ਆਗੂਆਂ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾ ਦਲ ਵਿਚ ਮੁੜ ਸਾਮਿਲ ਕਰਨ ਵਿਚ ਸਫਲ ਹੋ ਗਏ ਸਨ, ਪਰ ਦਲ ਵਿਚ ਸਾਮਿਲ ਕਰਕੇ ਕੁਝ ਆਗੂਆਂ ਨੂੰ ਮੁੜ ਨਜਰ ਅੰਦਾਜ ਕਰਨਾ ਵੀ ਅਕਾਲੀ ਦਲ ਨੂੰ ਮਹਿੰਗਾ ਪਿਆ ਹੈ।
ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਡਸਾ ਸਮੇਤ ਅਨੇਕਾਂ ਸੀਨੀਅਰ ਆਗੂਆਂ ਨੂੰ ਖੂੰਜੇ ਲਾਉਣ ਦੇ ਕਥਿਤ ਯਤਨ ਅਕਾਲੀ ਦਲ ਤੇ ਭਾਰੂ ਪਏ ਹਨ। ਇਸੇ ਕੁਝ ਹੋਰ ਲੀਡਰ ਵੀ ਠੱਗੇ ਠੱਗੇ ਮਹਿਸੂਸ ਕਰਦੇ ਹੋਏ ਪਾਰਟੀ ਵਿਚ ਹੀ ਸ਼ਾਤ ਬੈਠੇ ਹਨ। ਜਦ ਕਿ ਕੁਝ ਦਲ ਨੂੰ ਅਲਵਿਦਾ ਆਖ ਗਏ ਹਨ। ਜੇਕਰ ਅਕਾਲੀ ਦਲ ਨੇ ਆਪਣੇ ਸੀਨੀਅਰ ਆਗੂਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਹੁੰਦਾ ਤਾ ਸਾਇਦ ਨਤੀਜੇ ਕੁਝ ਹੋਰ ਹੁੰਦੇ। ਇਕ ਅਕਾਲੀ ਆਗੂ ਨੇ ਦੱਸਿਆਂ ਕਿ ਦਲ ਵਿਚ ਹੁਣ ਕੁਝ ਚਾਪਲੂਸਾ ਅਤੇ ਗੁੰਮਰਾਹ ਕਰਨ ਵਾਲਿਆਂ ਦੀ ਚਾਂਦੀ ਹੈ, ਜਿਸ ਕਾਰਨ ਸੂਬੇ ਵਿਚ ਸ੍ਰੋਮਣੀ ਅਕਾਲੀ ਦਲ ਦਾ ਨੁਕਸਾਨ ਹੋ ਰਿਹਾ ਹੈ। ਭਾਵੇਂ ਹਰਸਿਮਰਤ ਕੌਰ ਬਾਦਲ ਨੇ ਜਿੱਤ ਹਾਸਿਲ ਕਰਕੇ ਬਾਦਲਾਂ ਦਾ ਗੜ੍ਹ ਮੰਨ੍ਹੇ ਜਾਦੇ ਬਠਿੰਡਾ ਨੂੰ ਬਚਾ ਲਿਆ ਹੈ ਪਰ ਸੂਬੇ ਭਰ ਵਿਚ ਅਕਾਲੀ ਦਲ ਨੂੰ ਨਮੋਸੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

Total Views: 148 ,
Real Estate