CANADA: ਕਾਰ ਚੋਰ ਗੈਂਗ ਕੋਲੋਂ 33.2 ਮਿਲੀਅਨ ਡਾਲਰਾਂ ਦੀ ਕੀਮਤ ਦੀਆਂ 369 ਗੱਡੀਆਂ ਬਰਾਮਦ,6 ਪੰਜਾਬੀਆਂ ਸਮੇਤ 16 ਗ੍ਰਿਫ਼ਤਾਰ

ਓਨਟੇਰੀਓ ਸੂਬੇ ਦੀ ਪੀਲ ਰੀਜਨ ਪੁਲੀਸ ਨੇ ਇਕ ਵੱਡੇ ਔਪਰੇਸ਼ਨ ਰਾਹੀਂ ਕਾਰਾਂ ਤੇ ਹੋਰ ਮੋਟਰ ਗੱਡੀਆਂ ਚੋਰੀ ਕਰਨ ਵਾਲੇ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਹੈ । ਪ੍ਰੋਜੈਕਟ ਓਡੀਸੀ ਦੇ ਨਾਮ ਨਾਲ ਸ਼ੁਰੂ ਕੀਤੇ ਇਸ ਆਪਰੇਸ਼ਨ ਦੌਰਾਨ 33.2 ਮਿਲੀਅਨ ਡਾਲਰਾਂ ਦੀ ਕੀਮਤ ਦੀਆਂ 369 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ 6 ਪੰਜਾਬੀਆਂ ਸਮੇਤ 16 ਦੋਸ਼ੀ ਗ੍ਰਿਫ਼ਤਾਰ ਕਰਕੇ ਚਾਰਜ ਕੀਤੇ ਗਏ ਹਨ । 10 ਹੋਰਨਾਂ ਦੇ ਖਿਲਾਫ ਵਾੱਰੰਟ ਜਾਰੀ ਕੀਤੇ ਗਏ ਹਨ । ਇਹ ਜਾਣਕਾਰੀ ਪੀਲ ਪੁਲੀਸ ਦੇ ਅਫ਼ਸਰਾਂ ਨੇ ਇਕ ਪ੍ਰੈਸ ਕਾਨਫਰੰਸ ਵਿੱਚ ਦਿੱਤੀ ।

Total Views: 328 ,
Real Estate