ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ ਵੋਟਾਂ ਪੈਣੀਆ ਸ਼ੁਰੂ

ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਤਹਿਤ ਅੱਜ ਸੋਮਵਾਰ ਨੂੰ ਛੇ ਰਾਜਾਂ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਸੀਟਾਂ ਲਈ ਵੋਟਾਂ ਪੈ ਰਹੀਆਂ ਹਨ । ਇਸ ਗੇੜ ਵਿਚ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ (ਰਾਏ ਬਰੇਲੀ), ਕੇਂਦਰੀ ਮੰਤਰੀਆਂ ਰਾਜਨਾਥ ਸਿੰਘ (ਲਖਨਊ) ਤੇ ਸਮ੍ਰਿਤੀ ਇਰਾਨੀ (ਅਮੇਠੀ) ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਜਿਹੇ ਪ੍ਰਮੁੱਖ ਆਗੂਆਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਵੇਗਾ। ਪੰਜਵੇਂ ਗੇੜ ਵਿਚ ਕੁੱਲ 8.95 ਕਰੋੜ ਤੋਂ ਵੱਧ ਵੋਟਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਿਚ 4.26 ਕਰੋੜ ਮਹਿਲਾ ਵੋਟਰ ਤੇ 5409 ਕਿੰਨਰ ਵੋਟਰ ਸ਼ਾਮਲ ਹਨ। ਚੋਣ ਅਮਲ ਨੂੰ ਸਿਰੇ ਚਾੜ੍ਹਨ ਲਈ 94,732 ਪੋਲਿੰਗ ਸਟੇਸ਼ਨਾਂ ’ਤੇ 9.47 ਲੱਖ ਪੋਲਿੰਗ ਅਧਿਕਾਰੀ ਤਾਇਨਾਤ ਰਹਿਣਗੇ। ਪਹਿਲੇ ਚਾਰ ਗੇੜਾਂ ਵਿਚ 23 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਪੈਂਦੀਆਂ 379 ਸੀਟਾਂ ਲਈ ਵੋਟਿੰਗ ਦਾ ਅਮਲ ਨਿੱਬੜ ਚੁੱਕਾ ਹੈ। ਛੇਵੇਂ ਤੇ ਸੱਤਵੇਂ ਗੇੜ ਲਈ ਕ੍ਰਮਵਾਰ 25 ਮਈ ਤੇ 1 ਜੂਨ ਨੂੰ ਮਤਦਾਨ ਹੋਵੇਗਾ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਣੀ ਹੈ।
ਪੰਜਵੇਂ ਗੇੜ ਵਿਚ ਮਹਾਰਾਸ਼ਟਰ ਦੀਆਂ 13, ਯੂਪੀ 14, ਪੱਛਮੀ ਬੰਗਾਲ 7, ਬਿਹਾਰ 5, ਝਾਰਖੰਡ 3, ਉੜੀਸਾ 5, ਜੰਮੂ ਕਸ਼ਮੀਰ ਦੀ ਇਕ ਤੇ ਲੱਦਾਖ ਦੀ ਇਕੋ ਇਕ ਸੀਟ ਲਈ ਵੋਟਾਂ ਪੈਣਗੀਆਂ। ਪੰਜਵੇਂ ਗੇੜ ’ਚ 49 ਸੀਟਾਂ ਲਈ ਵੋਟਾਂ ਪੈਣਗੀਆਂ।

Total Views: 34 ,
Real Estate