ਕਾਨਪੁਰ ‘ਚ ਮਸ਼ਹੂਰ ਭਜਨ ਗਾਇਕਾ ਸਪਨਾ ਤਿਵਾਰੀ ਦੇ ਪਤੀ ਰਾਹੁਲ ਤਿਵਾਰੀ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਤੋਂ ਬਾਅਦ ਉਹ ਬੱਚਿਆਂ ਨੂੰ ਲੈ ਕੇ ਘਰੋਂ ਭੱਜ ਗਿਆ।ਕਾਨਪੁਰ ਦੇ ਨੌਬਸਤਾ ਇਲਾਕੇ ਦੀ ਰਹਿਣ ਵਾਲੀ ਭਜਨ ਗਾਇਕਾ ਸਪਨਾ ਤਿਵਾਰੀ ਨੇ ਰਾਹੁਲ ਤਿਵਾਰੀ ਨਾਲ ਲਵ ਮੈਰਿਜ ਕਰਾਈ ਸੀ। ਉਨ੍ਹਾਂ ਦੇ ਦੋ ਬੱਚੇ ਸਨ। ਇੱਥੇ ਸਪਨਾ ਤਿਵਾਰੀ ਭਜਨ ਗਾਉਣ ਕਰਕੇ ਕਾਨਪੁਰ ਵਿੱਚ ਕਾਫੀ ਮਸ਼ਹੂਰ ਹੋ ਗਈ ਸੀ। ਉਹ ਵਧੇਰੇ ਜਗਰਾਤਿਆਂ ਅਤੇ ਹਰ ਤਰ੍ਹਾਂ ਦੇ ਭਗਤੀ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੀ ਸੀ । ਪਤੀ ਰਾਹੁਲ ਤਿਵਾਰੀ ਨੂੰ ਲੋਕਾਂ ਨਾਲ ਉਸ ਦਾ ਮਿਲਣਾ ਬਰਦਾਸ਼ਤ ਨਹੀਂ ਸੀ। ਇਸ ਗੱਲ ਨੂੰ ਲੈ ਕੇ ਉਸ ਨੇ ਸ਼ਰਾਬ ਪੀ ਕੇ ਸਪਨਾ ਨੂੰ ਮਾਰਨਾ-ਕੁੱਟਣਾ ਵੀ ਸ਼ੁਰੂ ਕਰ ਦਿੱਤਾ। ਬੀਤੀ ਰਾਤ ਰਾਹੁਲ ਨੇ ਸਪਨਾ ਤਿਵਾਰੀ ਦੀ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ।ਇਸ ਤੋਂ ਬਾਅਦ ਪਰਿਵਾਰ ਸਪਨਾ ਨੂੰ ਹਸਪਤਾਲ ਲੈ ਗਿਆ। ਪਰ ਉੱਥੇ ਇਲਾਜ ਦੌਰਾਨ ਸਪਨਾ ਦੀ ਮੌਤ ਹੋ ਗਈ। ਇਸ ਦੌਰਾਨ ਮੌਕਾ ਪਾ ਕੇ ਉਸ ਦਾ ਪਤੀ ਰਾਹੁਲ ਤਿਵਾੜੀ ਆਪਣੇ ਬੱਚਿਆਂ ਸਮੇਤ ਘਰੋਂ ਭੱਜ ਗਿਆ।
ਗਾਇਕਾ ਦਾ ਪਤੀ ਵੱਲੋਂ ਕੁੱਟ-ਕੁੱਟ ਕੇ ਕ.ਤਲ,
Total Views: 113 ,
Real Estate