ਰਵੀਕਰਨ ਕਾਹਲੋਂ ਭਾਜਪਾ ‘ਚ ਸ਼ਾਮਲ

ਬੀਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਵੀਕਰਨ ਸਿੰਘ ਕਾਹਲੋਂ ਦੀ ਮੁਢਲੀ ਮੈਂਬਰਸ਼ਿਪ ਰੱਦ ਕਰਕੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਰਵੀਕਰਨ ਕਾਹਲੋ ਅੱਜ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਮਨਜਿੰਦਰ ਸਿੰਘ ਸਿਰਸਾ ਦੀ ਮੌਜੂਦਗੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਉਹਨਾਂ ਵੱਲੋਂ ਆਪਣੇ ਦਿਲ ਦੀ ਭੜਾਸ ਵੀ ਖੁੱਲ ਕੇ ਕੱਢੀ ਗਈ। ਰਵੀਕਰਨ ਕਾਹਲੋਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਵਿੱਚੋਂ ਕੱਢੇ ਜਾਣ ਦੀ ਖਬਰ ਆਉਣ ਤੋਂ ਬਾਅਦ ਕੱਲ ਦੀ ਰਾਤ ਉਹਨਾਂ ਨੇ ਬੜੀ ਬੇਚੈਨੀ ਨਾਲ ਕੱਟੀ ਹੈ ਕਿਉਂਕਿ ਉਹ ਵਿਰਾਸਤੀ ਅਕਾਲੀ ਹਨ ਤੇ ਉਹਨਾਂ ਦੇ ਪੂਰਾ ਪਰਿਵਾਰ ਨੇ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਆਪਣਾ ਖੂਨ ਪਸੀਨਾ ਵਹਾਇਆ ਹੈ ਪਰ ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ ਦੋ ਆਦਮੀ ਚਲਾ ਰਹੇ ਹਨ। ਉਹਨਾਂ ਕਿਹਾ ਕਿ ਅੱਜ ਜੋ ਵੀ ਥੋੜਾ ਜਿਹਾ ਸਿਰ ਚੁੱਕਦਾ ਹੈ ਪਾਰਟੀ ਉਸ ਨੂੰ ਚੁੱਪ ਕਰਾ ਦਿੰਦੀ ਹੈ ਜਾਂ ਬਾਹਰ ਦਾ ਰਸਤਾ ਦਿਖਾ ਦਿੰਦੀ ਹੈ।

Total Views: 149 ,
Real Estate