ਬੇਕਾਬੂ ਟਰੱਕ ਦੇ ਜੀਪ ’ਤੇ ਪਲਟਣ ਕਾਰਨ 6 ਮੌਤਾਂ ਤੇ

ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਦੇ ਘੋਘਾ ਥਾਣਾ ਅਧੀਨ ਪੈਂਦੇ ਪਿੰਡ ਅਮਾਪੁਰ ਨੇੜੇ ਬੀਤੀ ਰਾਤ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਜੀਪ ’ਤੇ ਪਲਟਣ ਕਾਰਨ ਜੀਪ ਵਿੱਚ ਸਵਾਰ ਛੇ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਜ਼ਖ਼ਮੀ ਹੋ ਗਏ। ਜੀਪ ਵਿੱਚ ਸਵਾਰ ਵਿਅਕਤੀ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਸਤਿਅਮ ਮੰਡਲ (32), ਸੰਚਿਤ ਕੁਮਾਰ (18), ਅਭਿਸ਼ੇਕ ਕੁਮਾਰ (12), ਪੰਕਜ ਕੁਮਾਰ ਸਿੰਘ (35), ਅਮਿਤ ਦਾਸ (16) ਅਤੇ ਪਰਿਮਲ ਦਾਸ (42) ਵਜੋਂ ਹੋਈ ਹੈ। ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

Total Views: 35 ,
Real Estate