21 ਸਾਲਾਂ ਲੜਕੀ ਪਵਨਪ੍ਰੀਤ ਕੌਰ ਦੇ ਕਤਲ ਦੇ ਮਾਮਲੇ ‘ਚ ਕੈਨੇਡਾ ਪੁਲਿਸ ਵਲੋਂ ਕਾਤਲ ਧਰਮ ਧਾਲੀਵਾਲ ‘ਤੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਧਰਮ ਧਾਲੀਵਾਲ ਦੀ ਗ੍ਰਿਫਤਾਰੀ ਲਈ ਜਾਣਕਾਰੀ ਦੇਣ ‘ਤੇ $50ਖ ਇਨਾਮ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫਰਸਟ ਡਿਗਰੀ ਮਰਡਰ ਲਈ ਧਰਮ ਧਾਲੀਵਾਲ ਲਈ ਕੈਨੇਡਾ ਭਰ ਵਿੱਚ ਵਾਰੰਟ ਜਾਰੀ ਕੀਤਾ ਗਿਆ ਹੈ। 3 ਦਸੰਬਰ, 2023 ਨੂੰ, ਪੀਲ ਖੇਤਰੀ ਪੁਲਿਸ ਅਧਿਕਾਰੀਆਂ ਨੇ ਮਿਸੀਸਾਗਾ ਵਿੱਚ ਕ੍ਰੈਡਿਟਵਿਊ ਰੋਡ ਅਤੇ ਬ੍ਰਿਟੈਨਿਆ ਰੋਡ ਦੇ ਖੇਤਰ ਵਿੱਚ ਇੱਕ ਗੈਸ ਸਟੇਸ਼ਨ ‘ਤੇ ਬਰੈਂਪਟਨ ਦੀ ਰਹਿਣ ਵਾਲੀ 21 ਸਾਲਾ ਔਰਤ ਪਵਨਪ੍ਰੀਤ ਕੌਰ ਜੋ ਕਿ ਗੈਸ ਸਟੇਸ਼ਨ ਅਟੈਂਡੈਂਟ ਸੀ ਨੂੰ ਕਈ ਗੋਲੀਆਂ ਮਾਰੀਆਂ ਗਈਆਂ ਸਨ ਅਤੇ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ।
Total Views: 369 ,
Real Estate



















