ਆਈਲੈਟਸ ਸੈਂਟਰ ਦੀ ਦੋ ਮੰਜ਼ਿਲਾਂ ਬਿਲਡਿੰਗ ਹੋਈ ਢਹਿ-ਢੇਰੀ

ਚੋਹਲਾ ਸਾਹਿਬ-ਸਰਹਾਲੀ ਮੇਨ ਰੋਡ ‘ਤੇ ਚੱਲ ਰਹੇ ਬਲੈਕ ਸਟੋਨ ਐਕਡਮੀ (ਆਈਲੈਟਸ ਸੈਂਟਰ) ਦੀ ਦੋ ਮੰਜ਼ਿਲਾਂ ਬਿਲਡਿੰਗ ਅੱਜ ਵੇਖਦਿਆਂ ਹੀ ਵੇਖਦਿਆਂ ਹੇਠਾਂ ਡਿੱਗ ਕੇ ਢਹਿ ਢੇਰੀ ਹੋ ਗਈ। ਇਸ ਦੋ ਮੰਜ਼ਿਲਾਂ ਬਿਲਡਿੰਗ ਦੀ ਹੇਠਲੀ ਇਮਾਰਤ ਵਿੱਚ ਬਿਲਡਿੰਗ ਮਾਲਕ ਨੇ ਆਪਣਾ ਫਰਨੀਚਰ ਦਾ ਸਮਾਨ ਰੱਖਿਆ ਹੋਇਆ ਸੀ,ਜਦਕਿ ਉਪਰਲੀ ਇਮਾਰਤ ਆਈਲੈਟਸ ਸੈਂਟਰ ਲਈ ਕਿਰਾਏ ‘ਤੇ ਦਿੱਤੀ ਹੋਈ ਸੀ ਜਿਸ ਵਿੱਚ 40 ਤੋਂ 45 ਵਿਦਿਆਰਥੀ ਰੋਜ਼ਾਨਾ ਆਈਲੈਟਸ ਦੀ ਸਿਖਲਾਈ ਲਈ ਆਉਂਦੇ ਹਨ,ਜ਼ੋ ਇਹ ਬਿਲਡਿੰਗ ਡਿੱਗਣ ਤੋਂ ਕੁਝ ਮਿੰਟ ਪਹਿਲਾਂ ਹੀ ਬਾਹਰ ਨਿਕਲੇ ਸਨ। ਬਿਲਡਿੰਗ ਦੇ ਅੰਦਰ ਕੋਈ ਵੀ ਮੌਜੂਦ ਨਾ ਹੋਣ ਕਰਕੇ ਕਿਸੇ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ,ਨਹੀਂ ਤਾਂ ਵੱਡਾ ਜਾਨੀ ਹਾਦਸਾ ਵਾਪਰ ਸਕਦਾ ਸੀ।

Total Views: 231 ,
Real Estate