ਅਮਰੀਕਾ ਦੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਨੇ ਟਾਪ 10 ਮੋਸਟ ਵਾਂਟੇਡ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਅਹਿਮਦਾਬਾਦ ਦੇ ਵੀਰਮਗਾਮ ਦੇ ਰਹਿਣ ਵਾਲੇ ਭਾਰਤੀ ਨਾਗਰਿਕ ਭਦਰੇਸ਼ ਕੁਮਾਰ ਪਟੇਲ ਦਾ ਨਾਮ ਵੀ ਸ਼ਾਮਲ ਹੈ। FBI ਨੇ ਉਸ ‘ਤੇ $250,000 (₹20902825) ਦਾ ਇਨਾਮ ਰੱਖਿਆ ਹੈ। ਐਫਬੀਆਈ ਨੇ ਐਕਸ ‘ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਭਦਰੇਸ਼ ਕੁਮਾਰ ਪਟੇਲ 2015 ਤੋਂ ਫਰਾਰ ਹੈ ਜਦੋਂ ਉਸ ਨੇ ਮੈਰੀਲੈਂਡ ਸੂਬੇ ਦੇ ਹੈਨੋਵਰ ਵਿੱਚ ਡੰਕਿਨ ਡੋਨਟਸ ਕੌਫੀ ਸ਼ਾਪ ਦੇ ਅੰਦਰ ਕਥਿਤ ਤੌਰ ‘ਤੇ ਆਪਣੀ ਪਤਨੀ ਪਲਕ ਦਾ ਚਾਕੂ ਨਾਲ ਕਤਲ ਕਰ ਦਿੱਤਾ ਸੀ।
Total Views: 200 ,
Real Estate















