ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰਨਾਟਕ ਪੁਲਿਸ ਨੇ ਬੇਲਾਰੀ ਜ਼ਿਲ੍ਹੇ ਵਿੱਚ 106 ਕਿਲੋ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਸਮੇਤ 5.60 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਨੇ ਦੱਸਿਆ, ‘5.60 ਕਰੋੜ ਰੁਪਏ, 3 ਕਿਲੋ ਸੋਨਾ ਅਤੇ 103 ਕਿਲੋ ਚਾਂਦੀ ਦੇ ਗਹਿਣੇ ਸਮੇਤ 68 ਚਾਂਦੀ ਦੀਆਂ ਛੜਾਂ ਜ਼ਬਤ ਕੀਤੀਆਂ ਗਈਆਂ ਹਨ। ਇੱਕ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ।’ ਕਰਨਾਟਕ ਵਿੱਚ 26 ਅਪਰੈਲ ਅਤੇ 7 ਮਈ ਨੂੰ ਦੋ ਪੜਾਵਾਂ ਵਿੱਚ ਲੋਕ ਸਭਾ ਚੋਣਾਂ ਹੋਣਗੀਆਂ।
Total Views: 325 ,
Real Estate



















