ਤਾਇਵਾਨ ‘ਚ ਆਇਆ ਭੂਚਾਲ, ਕਈ ਇਮਾਰਤਾਂ ਢਹਿ-ਢੇਰੀ, ਜਾਪਾਨ ‘ਚ ਸੁਨਾਮੀ ਦੀ ਚੇਤਾਵਨੀ

ਤਾਇਵਾਨ ਵਿਚ ਅੱਜ 7.5 ਤੀਬਰਤਾ ਦਾ ਭੂਚਾਲ ਆਇਆ। ਇਸ ਦੇ ਝਟਕੇ ਜਾਪਾਨ ਤੱਕ ਮਹਿਸੂਸ ਕੀਤੇ ਗਏ। ਭੂਚਾਲ ਦੇ ਬਾਅਦ ਤਾਇਵਾਨ,ਜਾਪਾਨ ਤੇ ਫਿਲੀਪੀਂਸ ਵਿਚ ਸੁਨਾਮੀ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਾਪਾਨ ਦੇ ਮੌਸਮ ਵਿਭਾਗ ਨੇ ਸਮੁੰਦਰ ਵਿਚ 3 ਮੀਟਰ ਯਾਨੀ ਲਗਭਗ 10 ਫੁੱਟ ਤੱਕ ਦੀਆਂ ਲਹਿਰਾਂ ਉਠਣ ਦਾ ਅਨੁਮਾਨ ਪ੍ਰਗਟਾਇਆ ਹੈ। ਫਿਲਹਾਲ ਜਾਨਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ।ਤਾਇਵਾਨ ਮੀਡੀਆ ਮੁਤਾਬਕ ਅੱਜ ਸਵੇਰੇ ਆਏ ਭੂਚਾਲ ਨਾਲ ਤਾਇਵਾਨ ਦੇ 10,000 ਤੋਂ ਜ਼ਿਆਦਾ ਘਰਾਂ ਵਿਚ ਬਿਜਲੀ ਨਹੀਂ ਹੈ। ਭੂਚਾਲ ਨਾਲ ਤਾਰਾਂ ਤੇ ਪਾਵਰ ਪਲਾਂਟ ਨੂੰ ਨੁਕਸਾਨ ਪੁੱਜਾ ਹੈ। ਬਿਜਲੀ ਵਾਪਸ ਲਿਆਉਣ ਲਈ ਕੰਮ ਜਾਰੀ ਹੈ ਤੇ ਇੰਟਰਨੈਟਸ ਸਰਵਿਸ ਵੀ ਬੰਦ ਹੋ ਗਈ ਹੈ।

Total Views: 154 ,
Real Estate