ਪੰਜਾਬ ਤੋਂ ਤਬਦੀਲ ਕਰਕੇ ਯੂਪੀ ਦੀ ਬਾਂਦਾ ਜੇਲ੍ਹ ਲਿਆਂਦੇ ਗਏ ਮਾਫੀਆ ਮੁਖਤਾਰ ਅੰਸਾਰੀ ਦੀ ਵੀਰਵਾਰ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ । ਉਸਦਾ ਲਗਭਗ 3 ਘੰਟੇ ਇਲਾਜ ਚੱਲਿਆ । ਦੱਸਿਆ ਜਾ ਰਿਹਾ ਹੈ ਕਿ 9 ਡਾਕਟਰਾਂ ਦੀ ਟੀਮ ਉਸਦਾ ਇਲਾਜ ਕਰ ਰਹੀ ਸੀ । ਬੀਤੀ ਰਾਤ ਸਾਢੇ ਦਸ ਵਜੇ ਉਸਦੀ ਮੌਤ ਦੀ ਖ਼ਬਰ ਜਨਤਕ ਕੀਤੀ ਗਈ ।
ਖ਼ਬਰ ਲਿਖੇ ਜਾਣ ਤੱਕ ਉਸਦੇ ਪਰਿਵਾਰ ਦਾ ਕੋਈ ਵੀ ਮੈਂਬਰ ਮੈਡੀਕਲ ਕਾਲਜ ਨਹੀਂ ਪਹੁੰਚਿਆ ।
26 ਮਾਰਚ ਨੂੰ ਅੰਸਾਰੀ ਨੇ ਜੇਲ੍ਹ ਪ੍ਰਸ਼ਾਸਨ ਨੂੰ ਪੇਟ ‘ਵਿੱਚ ਦਰਦ ਦੀ ਸਿ਼ਕਾਇਤ ਕੀਤੀ ਸੀ ਜਿਸ ਮਗਰੋਂ ਉਸਨੂੰ ਮੈਡੀਕਲ ਕਾਲਜ ‘ਚ ਭਰਤੀ ਕਰਾਇਆ ਗਿਆ ਸੀ । ਉਦੋਂ 14 ਘੰਟੇ ਬਾਅਦ ਉਸਨੂੰ ਵਾਪਸ ਬੈਰਕ ‘ਚ ਭੇਜ ਦਿੱਤਾ ਸੀ । ਫਿਰ ਸ਼ਾਮ ਨੂੰ ਉਸਦੀ ਸਿਹਤ ਫਿਰ ਬਿਗੜੀ ।
ਅੰਸਾਰੀ ਦੇ ਬੇਟੇ ਨੇ ਦੋਸ ਼ਲਾਇਆ ਕਿ ਉਸਦੇ ਅੱਬਾ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ।
Total Views: 337 ,
Real Estate



















