ਸਾਬਕਾ IPS ਅਧਿਕਾਰੀ ਨੂੰ 20 ਸਾਲ ਦੀ ਕੈਦ

ਸਾਬਕਾ ਆਈਪੀਐੱਸ ਅਧਿਕਾਰੀ ਸੰਜੀਵ ਭੱਟ ਨੂੰ 1996 ਦੇ ਐੱਨਡੀਪੀਐੱਸ ਕੇਸ ਵਿੱਚ ਪਾਲਨਪੁਰ ਦੀ ਦੂਜੀ ਐਡੀਸ਼ਨਲ ਸੈਸ਼ਨ ਕੋਰਟ ਨੇ 20 ਸਾਲ ਦੀ ਸਖ਼ਤ ਕੈਦ ਅਤੇ 2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪਾਲਨਪੁਰ ਦੀ ਦੂਜੀ ਐਡੀਸ਼ਨਲ ਸੈਸ਼ਨ ਕੋਰਟ ਨੇ ਸਾਬਕਾ ਆਈਪੀਐੱਸ ਅਧਿਕਾਰੀ ਸੰਜੀਵ ਭੱਟ ਨੂੰ ਐੱਨਡੀਪੀਐੱਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਦੱਸ ਦੇਈਏ ਕਿ ਇਹ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰਨ ਦਾ ਮਾਮਲਾ ਹੈ। ਸੈਸ਼ਨ ਕੋਰਟ ਨੇ ਸਾਬਕਾ ਅਧਿਕਾਰੀ ਨੂੰ ਰਾਜਸਥਾਨ ਦੇ ਇੱਕ ਵਕੀਲ ਨੂੰ ਝੂਠਾ ਫਸਾਉਣ ਦਾ ਦੋਸ਼ੀ ਪਾਇਆ ਹੈ।

Total Views: 132 ,
Real Estate