ਬਾਂਦਾ ਜੇਲ ਵਿਚ ਬੰਦ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਦੀ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅੰਸਾਰੀ ਦੇ ਭਰਾ ਅਤੇ ਗਾਜ਼ੀਪੁਰ ਦੇ ਸੰਸਦ ਮੈਂਬਰ ਅਫਜ਼ਲ ਅੰਸਾਰੀ ਨੇ ਮੰਗਲਵਾਰ ਨੂੰ ਸਮਾਚਾਰ ਏਜੰਸੀ ਨੂੰ ਦਸਿਆ ਕਿ ਮੰਗਲਵਾਰ ਤੜਕੇ ਉਨ੍ਹਾਂ ਨੂੰ ਮੁਹੰਮਦਾਬਾਦ ਪੁਲਿਸ ਸਟੇਸ਼ਨ ਤੋਂ ਸੁਨੇਹਾ ਮਿਲਿਆ ਕਿ ਮੁਖਤਾਰ ਬੀਮਾਰ ਹੈ ਅਤੇ ਉਸ ਨੂੰ ਬਾਂਦਾ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਹੈ।ਉਸ ਨੇ ਇਲਜ਼ਾਮ ਲਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ, ਜੇਲ ਪ੍ਰਸ਼ਾਸਨ ਅਤੇ ਹਸਪਤਾਲ ਪ੍ਰਸ਼ਾਸਨ ਉਸ ਨੂੰ ਮੁਖਤਾਰ ਦੀ ਸਿਹਤ ਬਾਰੇ ਕੁੱਝ ਨਹੀਂ ਦੱਸ ਰਿਹਾ। ਅਫਜ਼ਲ ਨੇ ਕਿਹਾ ਕਿ ਮੁਖਤਾਰ ਦੇ ਵਕੀਲ ਨੂੰ ਵੀ ਉਸ ਨੂੰ ਮਿਲਣ ਨਹੀਂ ਦਿਤਾ ਜਾ ਰਿਹਾ ਹੈ। ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੇ ਬਾਂਦਾ ਲਈ ਰਵਾਨਾ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਦਫ਼ਤਰ ਨੂੰ ਜਾਣਕਾਰੀ ਲਈ ਫ਼ੋਨ ਕੀਤਾ ਸੀ ਪਰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਗੋਰਖਪੁਰ ਵਿਚ ਹੋਣ ਕਾਰਨ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
Total Views: 75 ,
Real Estate