ਵਾਰਾਣਾਸੀ (ਉੱਤਰ ਪ੍ਰਦੇਸ਼ ) ਦੇ ਇੱਕ ਨਰਸਿੰਗ ਹੋਮ ਵਿੱਚ 2013 ‘ਚ 25 ਸਾਲਾ ਦੀ ਗਰਭਵਤੀ ਔਰਤ ਦੀ ਮੌਤ ਹੋ ਗਈ ਸੀ । ਇਸ ਮਾਮਲੇ ‘ਚ ਸੁਣਵਾਈ ਕਰਦੇ ਹੋਏ ਰਾਜ ਉਪਭੋਗਤਾ ਕਮਿਸ਼ਨ ਨੇ ਡਾਕਟਰ ਅਤੇ ਨਰਸਿੰਗ ਹੋਮ ਨੂੰ 2 ਕਰੋੜ ਰੁਪਏ ਹਰਜਾਨਾ ਦੇਣ ਦੇ ਹੁਕਮ ਦਿੱਤੇ ਹਨ। ਇਸ ਰਾਸ਼ੀ ਨਾਲ 10 ਸਾਲ ਵਿਆਜ਼ ਵੀ ਸ਼ਾਮਿਲ ਹੈ।
ਵਾਰਾਣਸੀ ਦੇ ਵਿਜੈ ਬਹਾਦਰ ਸਿੰਘ ਦੀ ਬੇਟੀ ਪ੍ਰਿਯਾ ਸਿੰਘ ਦਾ ਵਿਆਹ ਪੰਕਜ ਸਿੰਘ ਨਾਲ ਹੋਇਆ ਸੀ । ਗਰਭਵਤੀ ਹੋਣ ਮਗਰੋਂ ਪ੍ਰਿਯਾ ਜੂਨ 2012 ਵਿੱਚ ਆਪਣੇ ਪਿਤਾ ਦੇ ਘਰ ਚਲੀ ਆਈ । ਮਾਪਿਆਂ ਨੇ ਡਾ: ਸਰੋਜ ਪਾਂਡਿਆ ਦੇ ਕਲੀਨਿਕ ਵਿੱਚ ਉਸਦਾ ਚੈੱਕਅਪ ਚੱਲਦਾ ਸੀ । 30 ਜਨਵਰੀ 2023 ਨੂੰ ਪ੍ਰਸੂਤਾ ਪੀੜਾ ਹੋਣ ਕਾਰਨ ਡਾ: ਸਰੋਜ ਦੇ ਨਰਸਿੰਗ ਹੋਮ ‘ਚ ਪ੍ਰਿਯਾ ਨੂੰ ਦਾਖਿਲ ਕਰ ਲਿਆ ਗਿਆ। ਅਪਰੇਸ਼ਨ ਨਾਲ ਪ੍ਰਿਯਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੂੰ ਪ੍ਰਾਈਵੇਟ ਕਮਰੇ ‘ਚ ਰੱਖਿਆ ਗਿਆ । ਰਾਤ ਨੂੰ ਪ੍ਰਿਯਾ ਦੀ ਹਾਲਤ ਗੰਭੀਰ ਹੋ ਗਈ। ਸਹੀ ਇਲਾਜ ਨਾ ਹੋਣ ਕਾਰਨ ਉਸੇ ਰਾਤ ਉਸਦੀ ਮੌਤ ਹੋ ਗਈ ।
ਪੋਸਟ ਮਾਰਟਮ ‘ਚ ਪਤਾ ਚੱਲਿਆ ਪੇਟ ਵਿੱਚੋਂ ਜਿ਼ਆਦਾ ਖੂਨ ਬਹਿ ਜਾਣ ਕਾਰਨ ਅਤੇ ਖੂਨ ਦੇ ਥੱਕੇ ਬਣਨ ਕਾਰਨ ਉਸਦੀ ਮੌਤ ਹੋ ਗਈ ।
ਮਾਪਿਆਂ ਨੇ ਕੰਨਜਿਊਮਰ ਕੋਰਟ ‘ਚ ਕੇਸ ਕੀਤਾ । ਜਿੱਥੇ ਪੋਸਟ ਮਾਰਟਮ ਦੀ ਰਿਪੋਰਟ ਦੇ ਆਧਾਰ ਤੇ ਸਿੱਧ ਹੋਇਆ ਕਿ ਇਲਾਜ ਦੌਰਾਨ ਬਹੁਤ ਲਾਪਰਵਾਹੀ ਵਰਤੀ ਗਈ ਹੈ। ਇਸ ਵੀ ਸਾਹਮਣੇ ਆਇਆ ਕਿ ਅਪਰੇਸ਼ਨ ਤੋਂ ਬਾਅਦ ਮਰੀਜ਼ ਦੀ ਦੇਖਭਾਲ ਗੰਭੀਰਤਾ ਨਾਲ ਨਹੀਂ ਕੀਤੀ ਗਈ। ਡਾਕਟਰ ਇਹ ਜਾਣ ਨਹੀ ਸਕੇ ਕਿ ਮਰੀਜ਼ ਦੀ ਸਮੱਸਿਆ ਕੀ ਸੀ ਅਤੇ ਉਸਦੀ ਇੱਕ ਦਿਨ ਦੇ ਅੰਦਰ ਹੀ ਮੌਤ ਹੋ ਗਈ । ਅੱਜ ਉਸਦੇ ਪੁੱਤਰ ਦੀ ਉਮਰ 10 ਸਾਲ ਹੈ।
ਕਮਿਸ਼ਨ ਨੇ ਡਾਕਟਰ ਅਤੇ ਨਰਸਿੰਗ ਹੋਮ ਨੂੰ 5 ਹਦਾਇਤਾਂ ਕੀਤੀਆਂ
1 ਪੀੜਤ ਪਰਿਵਾਰ ਨੂੰ ਮੈਡੀਕਲ ਦੇ ਖਰਚੇ ਵਜੋਂ 50,000 ਰੁਪਏ ਦਿੱਤੇ ਜਾਣ ।
2 ਇਲਾਜ ‘ਚ ਅਣਗਹਿਲੀ ਦੇ ਕਾਰਨ 30 ਲੱਖ ਰੁਪਏ ਦਿੱਤੇ ਜਾਣ । ਇਸ ਦੀ ਅੱਧੀ ਰਾਸ਼ੀ ਕਿਸੇ ਰਾਸ਼ਟਰੀ ਬੈਂਕ ‘ਚ 10 ਸਾਲ ਲਈ ਫਿਕਸ ਡਿਪਾਜਟ ਕੀਤੀ ਜਾਵੇ ਜੋ ਮ੍ਰਿਤਕਾ ਦੇ ਬੱਚੇ ਦੇ ਬਾਲਗ ਹੋਣ ਬਾਅਦ ਉਸਨੂੰ ਦਿੱਤੀ ਜਾਵੇ।
3 ਮਾਨਸਿਕ ਤੌਰ ਤੇ ਪਰਿਵਾਰ ਨੂੰ ਜਿਹੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ , ਉਸ ਦੇ ਖਮਿਆਜੇ ਲਈ 10 ਲੱਖ ਰੁਪਏ ਦਿੱਤੇ ਜਾਣ ।
4 ਪੀੜਤ ਦੇ ਬੱਚੇ ਦੇ ਗੁਜਰ ਬਸਰ ਲਈ 30 ਲੱਖ ਦੀ ਰਾਸ਼ੀ ਦਿੱਤੀ ਜਾਵੇ । ਇਸ ਦੀ ਅੱਧੀ ਰਾਸ਼ੀ ਕਿਸੇ ਰਾਸ਼ਟਰੀ ਬੈਂਕ ‘ਚ 10 ਸਾਲ ਲਈ ਫਿਕਸ ਡਿਪਾਜਟ ਕੀਤੀ ਜਾਵੇ ਜੋ ਮ੍ਰਿਤਕਾ ਦੇ ਬੱਚੇ ਦੇ ਬਾਲਗ ਹੋਣ ਬਾਅਦ ਉਸਨੂੰ ਦਿੱਤੀ ਜਾਵੇ।
5 ਸੇਵਾ ‘ਚ ਕਮੀ ਦੇ ਸਬੰਧ ‘ਚ 30 ਲੱਖ ਰੁਪਏ ਅਦਾ ਕੀਤੇ ਜਾਣ ।
ਸਾਰੀ ਰਾਸ਼ੀ ‘ਤੇ 2013 ਤੋਂ ਲੈ ਕੇ ਹੁਣ ਅਦਾ ਕਰਨ ਤੱਕ 12 ਪ੍ਰਤੀਸ਼ਤ ਸਲਾਨਾ ਵਿਆਜ਼ ਦਿੱਤਾ ਜਾਵੇ ।
ਡਾਕਟਰ ਦੀ ਲਾਪਰਵਾਹੀ ਨਾਲ ਗਰਭਵਤੀ ਦੀ ਮੌਤ, 2 ਕਰੋੜ ਹਰਜਾਨਾ ਦੇਣ ਦੇ ਹੁਕਮ
Total Views: 111 ,
Real Estate



















